ਰੱਬ ਦਾ ਬਚਨ ਖ਼ਜ਼ਾਨਾ ਹੈ
“ਕੰਮ ਵਿਚ ਦਖ਼ਲ ਨਾ ਦਿਓ”
ਮੰਦਰ ਦੇ ਕੰਮ ʼਤੇ ਰੋਕ ਲੱਗੀ ਹੋਈ ਸੀ। ਪਰ ਯਹੂਦੀਆਂ ਦੇ ਦੋਵੇਂ ਆਗੂ ਮਹਾਂ ਪੁਜਾਰੀ ਯੇਸ਼ੂਆ (ਯਹੋਸ਼ੁਆ) ਅਤੇ ਰਾਜਪਾਲ ਜ਼ਰੁਬਾਬਲ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ (ਅਜ਼ 5:1, 2; w22.03 17 ਪੈਰਾ 13)
ਜਦੋਂ ਦੁਸ਼ਮਣਾਂ ਨੇ ਯਹੂਦੀਆਂ ਨੂੰ ਪੁੱਛਿਆ ਕਿ ਕਿਸ ਨੇ ਉਨ੍ਹਾਂ ਨੂੰ ਮੰਦਰ ਨੂੰ ਦੁਬਾਰਾ ਬਣਾਉਣ ਦਾ ਅਧਿਕਾਰ ਦਿੱਤਾ, ਤਾਂ ਉਨ੍ਹਾਂ ਨੇ ਖੋਰੁਸ ਦੇ ਫ਼ਰਮਾਨ ਦਾ ਜ਼ਿਕਰ ਕੀਤਾ (ਅਜ਼ 5:3, 17; w86 2/1 29, ਡੱਬੀ ਪੈਰੇ 2-3)
ਪਹਿਲੇ ਫ਼ਰਮਾਨ ਬਾਰੇ ਪੱਕਾ ਪਤਾ ਲਗਵਾਉਣ ਤੋਂ ਬਾਅਦ ਰਾਜੇ ਨੇ ਵਿਰੋਧੀਆਂ ਨੂੰ ਕੰਮ ਵਿਚ ਰੁਕਾਵਟ ਨਾ ਖੜ੍ਹੀ ਕਰਨ ਦਾ ਹੁਕਮ ਦਿੱਤਾ (ਅਜ਼ 6:7, 8; w22.03 15 ਪੈਰਾ 7)
ਸੋਚ-ਵਿਚਾਰ ਕਰਨ ਲਈ: ਇਹ ਬਿਰਤਾਂਤ ਸਾਡੀ ਕਿੱਦਾਂ ਮਦਦ ਕਰਦਾ ਹੈ ਕਿ ਜਿਨ੍ਹਾਂ ਨੂੰ ਯਹੋਵਾਹ ਨੇ ਸਾਡੀ ਅਗਵਾਈ ਕਰਨ ਲਈ ਚੁਣਿਆ ਹੈ, ਅਸੀਂ ਹਮੇਸ਼ਾ ਉਨ੍ਹਾਂ ਦੀਆਂ ਹਿਦਾਇਤਾਂ ਮੰਨੀਏ, ਫਿਰ ਚਾਹੇ ਕਈ ਵਾਰ ਸਾਨੂੰ ਉਨ੍ਹਾਂ ਦੀਆਂ ਹਿਦਾਇਤਾਂ ਪੂਰੀ ਤਰ੍ਹਾਂ ਸਮਝ ਵੀ ਨਾ ਆਉਣ?–w22.03 18 ਪੈਰਾ 16.