ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਮਿਹਨਤ-ਮਜ਼ਦੂਰੀ ਦਾ ਕੰਮ ਤੁਹਾਡੀ ਸ਼ਾਨ ਦੇ ਖ਼ਿਲਾਫ਼ ਹੈ?
ਮਹਾਂ ਪੁਜਾਰੀ ਅਤੇ ਉਸ ਦੇ ਭਰਾ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਹੀਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਉਣ ਵਿਚ ਮਦਦ ਕੀਤੀ (ਨਹ 3:1)
ਕੁਝ ਆਦਮੀਆਂ ਨੇ ਮੁਰੰਮਤ ਦੇ ਕੰਮ ਵਿਚ “ਹੱਥ ਵਟਾਉਣ ਲਈ ਆਪਣੇ ਆਪ ਨੂੰ ਨੀਵਾਂ ਨਹੀਂ ਕੀਤਾ” (ਨਹ 3:5; w06 2/1 10 ਪੈਰਾ 1)
ਪਰਮੇਸ਼ੁਰ ਦਾ ਡਰ ਰੱਖਣ ਵਾਲੀਆਂ ਔਰਤਾਂ ਨੇ ਮੁਰੰਮਤ ਦੇ ਕੰਮ ਵਿਚ ਹੱਥ ਵਟਾਇਆ ਜੋ ਕਿ ਬਹੁਤ ਹੀ ਔਖਾ ਤੇ ਖ਼ਤਰੇ ਭਰਿਆ ਸੀ (ਨਹ 3:12; w19.10 23 ਪੈਰਾ 11)
ਮੰਡਲੀ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ ਜਿਨ੍ਹਾਂ ਵਿਚ ਬਹੁਤ ਮਿਹਨਤ ਲੱਗਦੀ ਹੈ ਜਾਂ ਬਹੁਤ ਮਾਮੂਲੀ ਹੁੰਦੇ ਹਨ ਜਾਂ ਸ਼ਾਇਦ ਦੂਜਿਆਂ ਨੂੰ ਨਜ਼ਰ ਨਾ ਆਉਣ। –w04 8/1 18 ਪੈਰਾ 16.
ਖ਼ੁਦ ਨੂੰ ਪੁੱਛੋ, ‘ਖ਼ੁਸ਼ ਖ਼ਬਰੀ ਦੀ ਖ਼ਾਤਰ ਜੇ ਤੁਹਾਨੂੰ ਕੋਈ ਵੀ ਇੱਦਾਂ ਦਾ ਕੰਮ ਕਰਨ ਨੂੰ ਕਿਹਾ ਜਾਂਦਾ ਹੈ, ਤਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ?’—1 ਕੁਰਿੰ 9:23.