ਸਾਡੀ ਮਸੀਹੀ ਜ਼ਿੰਦਗੀ
ਉਹ ਸਾਡੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ
ਸਰਕਟ ਓਵਰਸੀਅਰ ਅਤੇ ਉਨ੍ਹਾਂ ਦੀਆਂ ਪਤਨੀਆਂ ਸਾਨੂੰ ਪਿਆਰ ਕਰਦੇ ਹਨ ਅਤੇ ਸਾਡੀ ਸੇਵਾ ਕਰਨ ਵਾਸਤੇ ਕੁਰਬਾਨੀਆਂ ਕਰਦੇ ਹਨ। ਸਾਡੇ ਵਾਂਗ ਉਨ੍ਹਾਂ ਦੀਆਂ ਵੀ ਲੋੜਾਂ ਹਨ, ਉਹ ਵੀ ਥੱਕ ਜਾਂਦੇ ਹਨ, ਨਿਰਾਸ਼ ਤੇ ਦੁਖੀ ਹੁੰਦੇ ਹਨ। (ਯਾਕੂ 5:17) ਪਰ ਹਰ ਹਫ਼ਤੇ ਜਦੋਂ ਉਹ ਕਿਸੇ ਮੰਡਲੀ ਵਿਚ ਜਾਂਦੇ ਹਨ, ਤਾਂ ਉਹ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਵੱਲ ਧਿਆਨ ਦਿੰਦੇ ਹਨ। ਸੱਚੀ! ਸਰਕਟ ਓਵਰਸੀਅਰ “ਦੁਗਣੇ ਆਦਰ” ਦੇ ਯੋਗ ਹਨ।—1 ਤਿਮੋ 5:17.
ਇਕ ਵਾਰ ਪੌਲੁਸ ਰਸੂਲ ਰੋਮ ਜਾਣ ਦੀ ਸੋਚ ਰਿਹਾ ਸੀ ਤਾਂਕਿ ਉਹ ਉੱਥੋਂ ਦੇ ਭਰਾਵਾਂ ਨੂੰ “ਪਰਮੇਸ਼ੁਰ ਵੱਲੋਂ ਤੋਹਫ਼ਾ” ਦੇ ਸਕੇ। ਉਹ ਇਸ ਲਈ ਵੀ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ ਤਾਂਕਿ ਪੌਲੁਸ ਅਤੇ ਭੈਣਾਂ-ਭਰਾਵਾਂ ਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲ ਸਕੇ।’ (ਰੋਮੀ 1:11, 12) ਕੀ ਤੁਸੀਂ ਕਦੇ ਸੋਚਿਆ ਕਿ ਤੁਸੀਂ ਸਰਕਟ ਓਵਰਸੀਅਰ ਦਾ ਹੌਸਲਾ ਕਿਵੇਂ ਵਧਾ ਸਕਦੇ ਹੋ ਤੇ ਜੇ ਉਹ ਵਿਆਹਿਆਂ ਹੈ, ਤਾਂ ਉਸ ਦੀ ਪਤਨੀ ਦਾ ਵੀ?
ਦੂਰ-ਦੁਰਾਡੇ ਪਿੰਡ ਵਿਚ ਸਰਕਟ ਓਵਰਸੀਅਰ ਦੀ ਜ਼ਿੰਦਗੀ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸਰਕਟ ਓਵਰਸੀਅਰ ਅਤੇ ਉਨ੍ਹਾਂ ਦੀਆਂ ਪਤਨੀਆਂ ਕਿਵੇਂ ਬਿਨਾਂ ਕਿਸੇ ਸੁਆਰਥ ਦੇ ਭੈਣਾਂ-ਭਰਾਵਾਂ ਲਈ ਪਿਆਰ ਜ਼ਾਹਰ ਕਰਦੇ ਹਨ?
-
ਤੁਹਾਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਕਿਵੇਂ ਫ਼ਾਇਦਾ ਹੋਇਆ ਹੈ?
-
ਅਸੀਂ ਉਨ੍ਹਾਂ ਨੂੰ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ?