Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਨਹਮਯਾਹ ਸੇਵਾ ਕਰਨੀ ਚਾਹੁੰਦਾ ਸੀ, ਨਾ ਕਿ ਕਰਾਉਣੀ

ਨਹਮਯਾਹ ਸੇਵਾ ਕਰਨੀ ਚਾਹੁੰਦਾ ਸੀ, ਨਾ ਕਿ ਕਰਾਉਣੀ

ਨਹਮਯਾਹ ਨੇ ਕਦੇ ਵੀ ਆਪਣੇ ਅਹੁਦੇ ਦਾ ਇਸਤੇਮਾਲ ਆਪਣੇ ਫ਼ਾਇਦੇ ਲਈ ਨਹੀਂ ਕੀਤਾ (ਨਹ 5:14, 15, 17, 18; w02 11/1 27 ਪੈਰਾ 3)

ਨਹਮਯਾਹ ਨੇ ਸਿਰਫ਼ ਖੜ੍ਹ ਕੇ ਹੁਕਮ ਹੀ ਨਹੀਂ ਚਲਾਇਆ, ਸਗੋਂ ਖ਼ੁਦ ਵੀ ਹੱਥ ਵਟਾਇਆ (ਨਹ 5:16; w16.09 6 ਪੈਰਾ 16)

ਨਹਮਯਾਹ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਸ ਨੇ ਲੋਕਾਂ ਖ਼ਾਤਰ ਜੋ ਕੁਝ ਕੀਤਾ ਸੀ, ਉਸ ਦੇ ਬਦਲੇ ਉਹ ਉਸ ਨੂੰ ਯਾਦ ਰੱਖੇ (ਨਹ 5:19; w00 2/1 32)

ਚਾਹੇ ਨਹਮਯਾਹ ਰਾਜਪਾਲ ਸੀ, ਫਿਰ ਵੀ ਉਹ ਉਮੀਦ ਨਹੀਂ ਸੀ ਰੱਖਦਾ ਕਿ ਲੋਕ ਉਸ ਲਈ ਕੁਝ ਖ਼ਾਸ ਕਰਨ। ਅੱਜ ਜਿਨ੍ਹਾਂ ਕੋਲ ਮੰਡਲੀ ਵਿਚ ਖ਼ਾਸ ਸਨਮਾਨ ਤੇ ਜ਼ਿੰਮੇਵਾਰੀਆਂ ਹਨ, ਉਨ੍ਹਾਂ ਲਈ ਨਹਮਯਾਹ ਇਕ ਚੰਗੀ ਮਿਸਾਲ ਹੈ।

ਖ਼ੁਦ ਨੂੰ ਪੁੱਛੋ, ‘ਕੀ ਮੈਂ ਇਹ ਸੋਚਦਾ ਹਾਂ ਕਿ ਦੂਜੇ ਮੇਰੇ ਲਈ ਕੁਝ ਕਰਨ ਜਾਂ ਫਿਰ ਮੈਂ ਦੂਜਿਆਂ ਲਈ ਕੁਝ ਕਰਨ ਬਾਰੇ ਸੋਚਦਾ ਹਾਂ?’