Skip to content

Skip to table of contents

15-21 ਜੁਲਾਈ

ਜ਼ਬੂਰ 63-65

15-21 ਜੁਲਾਈ

ਗੀਤ 108 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ”

(10 ਮਿੰਟ)

ਪਰਮੇਸ਼ੁਰ ਨਾਲ ਵਧੀਆ ਰਿਸ਼ਤਾ ਹੋਣਾ ਜ਼ਿੰਦਗੀ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੈ (ਜ਼ਬੂ 63:3; w01 10/15 15-16 ਪੈਰੇ 17-18)

ਯਹੋਵਾਹ ਦੇ ਅਟੱਲ ਪਿਆਰ ʼਤੇ ਸੋਚ-ਵਿਚਾਰ ਕਰਨ ਨਾਲ ਉਸ ਪ੍ਰਤੀ ਸਾਡੀ ਕਦਰ ਵਧਦੀ ਹੈ (ਜ਼ਬੂ 63:6; w19.12 28 ਪੈਰਾ 4; w15 10/15 24 ਪੈਰਾ 7)

ਪਰਮੇਸ਼ੁਰ ਦੇ ਅਟੱਲ ਪਿਆਰ ਲਈ ਕਦਰ ਹੋਣ ਕਰਕੇ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੋਵਾਂਗੇ (ਜ਼ਬੂ 63:4, 5; w09 7/15 16 ਪੈਰਾ 6)

ਪਰਿਵਾਰਕ ਸਟੱਡੀ ਲਈ ਸੁਝਾਅ: ਉਨ੍ਹਾਂ ਤਰੀਕਿਆਂ ʼਤੇ ਚਰਚਾ ਕਰੋ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਨੂੰ ਅਟੱਲ ਪਿਆਰ ਦਿਖਾਇਆ ਹੈ।

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 64:3​—ਇਸ ਆਇਤ ਤੋਂ ਸਾਨੂੰ ਚੰਗੀਆਂ ਗੱਲਾਂ ਕਰਨ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ? (w07 11/15 15 ਪੈਰਾ 6)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਨੂੰ ਤੁਹਾਡੀ ਭਾਸ਼ਾ ਨਹੀਂ ਆਉਂਦੀ। (lmd ਪਾਠ 3 ਨੁਕਤਾ 4)

5. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਤੁਹਾਡੇ ਗਵਾਹੀ ਦੇਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ। (lmd ਪਾਠ 2 ਨੁਕਤਾ 4)

6. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਜਾਣੋ ਕਿ ਵਿਅਕਤੀ ਨੂੰ ਕਿਸ ਵਿਸ਼ੇ ਵਿਚ ਦਿਲਚਸਪੀ ਹੈ ਅਤੇ ਫਿਰ ਉਸ ਨੂੰ ਮਿਲਣ ਦਾ ਪ੍ਰਬੰਧ ਕਰੋ। (lmd ਪਾਠ 1 ਨੁਕਤਾ 5)

7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(4 ਮਿੰਟ) ਪ੍ਰਦਰਸ਼ਨ। ijwfq 51​—ਵਿਸ਼ਾ: ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਗੱਲ ਕਿਉਂ ਕਰਦੇ ਹਨ ਜਿਨ੍ਹਾਂ ਨੇ ਪਿਛਲੀ ਵਾਰ ਕਿਹਾ ਸੀ ਕਿ “ਮੈਨੂੰ ਕੋਈ ਦਿਲਚਸਪੀ ਨਹੀਂ?” (lmd ਪਾਠ 4 ਨੁਕਤਾ 3)

ਸਾਡੀ ਮਸੀਹੀ ਜ਼ਿੰਦਗੀ

ਗੀਤ 154

8. ਅਸੀਂ ਪਰਮੇਸ਼ੁਰ ਨੂੰ ਪਿਆਰ ਕਿਵੇਂ ਦਿਖਾਈਏ?

(15 ਮਿੰਟ) ਚਰਚਾ।

ਯਹੋਵਾਹ ਦਾ ‘ਅਟੱਲ ਪਿਆਰ ਬੇਅੰਤ ਹੈ।’ (ਜ਼ਬੂ 86:15) ਜਦੋਂ ਕੋਈ ਵਫ਼ਾਦਾਰੀ, ਗਹਿਰੇ ਲਗਾਅ ਅਤੇ ਸਾਥ ਨਿਭਾਉਣ ਦੇ ਪੱਕੇ ਇਰਾਦੇ ਕਰਕੇ ਪਿਆਰ ਕਰਦਾ ਹੈ, ਤਾਂ ਉਸ ਨੂੰ “ਅਟੱਲ ਪਿਆਰ” ਕਹਿੰਦੇ ਹਨ। ਭਾਵੇਂ ਕਿ ਯਹੋਵਾਹ ਸਾਰੇ ਇਨਸਾਨਾਂ ਨੂੰ ਪਿਆਰ ਦਿਖਾਉਂਦਾ ਹੈ, ਪਰ ਅਟੱਲ ਪਿਆਰ ਪਰਮੇਸ਼ੁਰ ਆਪਣੇ ਸੇਵਕਾਂ ਨਾਲ ਕਰਦਾ ਹੈ ਜਿਨ੍ਹਾਂ ਦਾ ਉਸ ਨਾਲ ਖ਼ਾਸ ਰਿਸ਼ਤਾ ਹੈ। (ਜ਼ਬੂ 33:18; 63:3; ਯੂਹੰ 3:16; ਰਸੂ 14:17) ਅਸੀਂ ਬਦਲੇ ਵਿਚ ਯਹੋਵਾਹ ਨਾਲ ਪਿਆਰ ਕਰ ਕੇ ਉਸ ਦੇ ਅਟੱਲ ਪਿਆਰ ਲਈ ਕਦਰਦਾਨੀ ਜ਼ਾਹਰ ਕਰ ਸਕਦੇ ਹਾਂ। ਕਿਵੇਂ? ਉਸ ਦੇ ਸਾਰੇ ਹੁਕਮ ਮੰਨ ਕੇ ਜਿਸ ਵਿਚ ‘ਚੇਲੇ ਬਣਾਉਣ’ ਦਾ ਹੁਕਮ ਵੀ ਸ਼ਾਮਲ ਹੈ।​—ਮੱਤੀ 28:19; 1 ਯੂਹੰ 5:3.

ਪ੍ਰਚਾਰ ਵਿਚ ਪਿਆਰ ਦਿਖਾਉਂਦੇ ਰਹੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

ਪਿਆਰ ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿਵੇਂ ਪ੍ਰੇਰਦਾ ਹੈ ਜਦੋਂ

  • ਅਸੀਂ ਥੱਕੇ ਹੋਏ ਹੁੰਦੇ ਹਾਂ?

  • ਸਾਡਾ ਵਿਰੋਧ ਕੀਤਾ ਜਾਂਦਾ ਹੈ?

  • ਅਸੀਂ ਆਪਣੇ ਰੋਜ਼ਮੱਰਾ ਦੇ ਕੰਮ ਕਰਦੇ ਹਾਂ?

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 103 ਅਤੇ ਪ੍ਰਾਰਥਨਾ