Skip to content

Skip to table of contents

29 ਜੁਲਾਈ–4 ਅਗਸਤ

ਜ਼ਬੂਰ 69

29 ਜੁਲਾਈ–4 ਅਗਸਤ

ਗੀਤ 13 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਯਿਸੂ ਦੀ ਜ਼ਿੰਦਗੀ ਵਿਚ ਜੋ ਕੁਝ ਹੋਇਆ, ਉਹ ਪਹਿਲਾਂ ਹੀ ਜ਼ਬੂਰ 69 ਵਿਚ ਦੱਸਿਆ ਗਿਆ ਸੀ

(10 ਮਿੰਟ)

ਯਿਸੂ ਨਾਲ ਬੇਵਜ੍ਹਾ ਨਫ਼ਰਤ ਕੀਤੀ ਗਈ (ਜ਼ਬੂ 69:4; ਯੂਹੰ 15:24, 25; w11 8/15 11 ਪੈਰਾ 17)

ਯਿਸੂ ਅੰਦਰ ਯਹੋਵਾਹ ਦੇ ਘਰ ਲਈ ਜੋਸ਼ ਸੀ (ਜ਼ਬੂ 69:9; ਯੂਹੰ 2:13-17; w10 12/15 8 ਪੈਰੇ 7-8)

ਯਿਸੂ ਮਨੋਂ ਬੜਾ ਦੁਖੀ ਸੀ ਅਤੇ ਉਸ ਨੂੰ ਦਾਖਰਸ ਵਿਚ ਪਿੱਤ ਰਲ਼ਾ ਕੇ ਪੀਣ ਲਈ ਦਿੱਤਾ ਗਿਆ (ਜ਼ਬੂ 69:20, 21; ਮੱਤੀ 27:34; ਲੂਕਾ 22:44; ਯੂਹੰ 19:34; g95 10/22 31 ਪੈਰਾ 4; it-2 650)


ਸੋਚ-ਵਿਚਾਰ ਕਰਨ ਲਈ: ਯਹੋਵਾਹ ਨੇ ਇਬਰਾਨੀ ਲਿਖਤਾਂ ਵਿਚ ਮਸੀਹ ਬਾਰੇ ਭਵਿੱਖਬਾਣੀਆਂ ਕਿਉਂ ਦਰਜ ਕਰਵਾਈਆਂ?

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 69:30, 31​—ਇਨ੍ਹਾਂ ਆਇਤਾਂ ਤੋਂ ਅਸੀਂ ਹੋਰ ਵੀ ਚੰਗੀ ਤਰ੍ਹਾਂ ਪ੍ਰਾਰਥਨਾ ਕਰਨ ਬਾਰੇ ਕੀ ਸਿੱਖਦੇ ਹਾਂ? (w99 1/1 29 ਪੈਰਾ 11)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਧੀਰਜ ਰੱਖੋ​—ਯਿਸੂ ਨੇ ਕੀ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 8 ਦੇ ਨੁਕਤੇ 1-2 ʼਤੇ ਚਰਚਾ ਕਰੋ।

5. ਧੀਰਜ ਰੱਖੋ​—ਯਿਸੂ ਦੀ ਰੀਸ ਕਰੋ

(8 ਮਿੰਟ) lmd ਪਾਠ 8 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।

ਸਾਡੀ ਮਸੀਹੀ ਜ਼ਿੰਦਗੀ

ਗੀਤ 134

6. ਮੰਡਲੀ ਦੀਆਂ ਲੋੜਾਂ

(5 ਮਿੰਟ)

7. ਪਰਿਵਾਰਕ ਸਟੱਡੀ ਲਈ ਕੁਝ ਅਸੂਲ

(10 ਮਿੰਟ) ਚਰਚਾ।

ਪਹਿਲਾਂ ਹਫ਼ਤੇ ਦੌਰਾਨ ਦੋ ਸਭਾਵਾਂ ਹੁੰਦੀਆਂ ਸਨ। ਇਕ, ਮੰਡਲੀ ਦੀ ਬੁੱਕ ਸਟੱਡੀ ਤੇ ਦੂਜੀ, ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ। ਪਰ ਜਨਵਰੀ 2009 ਵਿਚ ਇਨ੍ਹਾਂ ਦੋਵਾਂ ਸਭਾਵਾਂ ਨੂੰ ਮਿਲਾ ਕੇ ਇਕ ਕਰ ਦਿੱਤਾ ਗਿਆ। ਇਸ ਕਰਕੇ ਪਰਿਵਾਰਾਂ ਨੂੰ ਹਰ ਹਫ਼ਤੇ ਆਪਣੇ ਪਰਿਵਾਰ ਨਾਲ ਮਿਲ ਕੇ ਪਰਿਵਾਰਕ ਸਟੱਡੀ ਕਰਨ ਦਾ ਮੌਕਾ ਮਿਲਿਆ। ਬਹੁਤ ਜਣਿਆਂ ਨੇ ਇਸ ਪ੍ਰਬੰਧ ਲਈ ਆਪਣੀ ਕਦਰਦਾਨੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਇਸ ਕਰਕੇ ਉਹ ਯਹੋਵਾਹ ਅਤੇ ਇਕ-ਦੂਜੇ ਦੇ ਨੇੜੇ ਆ ਸਕੇ।​—ਬਿਵ 6:6, 7.

ਕਿਹੜੇ ਕੁਝ ਅਸੂਲ ਪਰਿਵਾਰ ਦੇ ਮੁਖੀਆਂ ਦੀ ਮਦਦ ਕਰ ਸਕਦੇ ਹਨ ਤਾਂਕਿ ਉਹ ਹਰ ਹਫ਼ਤੇ ਵਧੀਆ ਤਰੀਕੇ ਨਾਲ ਪਰਿਵਾਰਕ ਸਟੱਡੀ ਕਰ ਸਕਣ?

  • ਹਰ ਹਫ਼ਤੇ ਸਟੱਡੀ ਕਰੋ। ਜੇ ਹੋ ਸਕੇ, ਤਾਂ ਹਰ ਹਫ਼ਤੇ ਪਰਿਵਾਰਕ ਸਟੱਡੀ ਲਈ ਇਕ ਦਿਨ ਤੇ ਸਮਾਂ ਤੈਅ ਕਰੋ। ਜੇ ਕਿਸੇ ਕਾਰਨ ਉਸ ਦਿਨ ਸਟੱਡੀ ਨਹੀਂ ਹੋ ਪਾਉਂਦੀ, ਤਾਂ ਕਿਸੇ ਹੋਰ ਦਿਨ ਕਰੋ

  • ਤਿਆਰੀ ਕਰੋ। ਆਪਣੀ ਪਤਨੀ ਅਤੇ ਕਦੇ-ਕਦਾਈਂ ਆਪਣੇ ਬੱਚਿਆਂ ਤੋਂ ਵੀ ਸੁਝਾਅ ਮੰਗੋ। ਤਿਆਰੀ ਕਰਨ ਵਿਚ ਜ਼ਿਆਦਾ ਸਮਾਂ ਨਾ ਬਿਤਾਓ, ਖ਼ਾਸ ਕਰਕੇ ਜੇ ਹਰ ਹਫ਼ਤੇ ਪਰਿਵਾਰ ਦੇ ਜੀਆਂ ਨੂੰ ਕੁਝ ਖ਼ਾਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਪਸੰਦ ਹੋਣ

  • ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖੋ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਦੀਆਂ ਲੋੜਾਂ ਤੇ ਕਾਬਲੀਅਤਾਂ ਬਦਲਦੀਆਂ ਜਾਂਦੀਆਂ ਹਨ। ਇਸ ਲਈ ਪਰਿਵਾਰ ਦੇ ਹਰ ਮੈਂਬਰ ਨੂੰ ਧਿਆਨ ਵਿਚ ਰੱਖ ਕੇ ਤੈਅ ਕਰੋ ਕਿ ਤੁਸੀਂ ਪਰਿਵਾਰਕ ਸਟੱਡੀ ਵਿਚ ਕੀ ਕਰੋਗੇ। ਇਸ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਣੀ ਚਾਹੀਦੀ ਹੈ

  • ਇਕ ਵਧੀਆ ਮਾਹੌਲ ਬਣਾਈ ਰੱਖੋ। ਜੇ ਮੌਸਮ ਵਧੀਆ ਹੁੰਦਾ ਹੈ, ਤਾਂ ਕਿਤੇ ਬਾਹਰ ਜਾ ਕੇ ਸਟੱਡੀ ਕਰੋ। ਲੋੜ ਪੈਣ ਤੇ ਵਿਚ-ਵਿਚ ਬ੍ਰੇਕ ਲਓ। ਭਾਵੇਂ ਕਿ ਕੁਝ ਮੁਸ਼ਕਲਾਂ ਬਾਰੇ ਚਰਚਾ ਕਰਨੀ ਸਹੀ ਹੈ ਜਿਨ੍ਹਾਂ ਦਾ ਬੱਚੇ ਸਾਮ੍ਹਣਾ ਕਰ ਰਹੇ ਹਨ, ਪਰ ਪਰਿਵਾਰਕ ਸਟੱਡੀ ਦੌਰਾਨ ਬੱਚਿਆਂ ਨੂੰ ਨਾ ਤਾਂ ਝਿੜਕੋ ਤੇ ਨਾ ਹੀ ਉਨ੍ਹਾਂ ਨੂੰ ਅਨੁਸ਼ਾਸਨ ਦਿਓ

  • ਅਲੱਗ-ਅਲੱਗ ਚੀਜ਼ਾਂ ਕਰੋ। ਉਦਾਹਰਣ ਲਈ, ਅਗਲੀ ਮੀਟਿੰਗ ਦੇ ਕਿਸੇ ਭਾਗ ਦੀ ਤਿਆਰੀ ਕਰੋ, ਸਾਡੀ ਵੈੱਬਸਾਈਟ ਤੋਂ ਕੋਈ ਵੀਡੀਓ ਦੇਖੋ ਤੇ ਉਸ ਉੱਤੇ ਚਰਚਾ ਕਰੋ ਅਤੇ ਪ੍ਰਚਾਰ ਵਿਚ ਤੁਸੀਂ ਕੀ ਕਹੋਗੇ, ਇਸ ਦੀ ਪ੍ਰੈਕਟਿਸ ਕਰੋ। ਚਾਹੇ ਕਿ ਪਰਿਵਾਰਕ ਸਟੱਡੀ ਵਿਚ ਚਰਚਾ ਕਰਨੀ ਇਕ ਅਹਿਮ ਭਾਗ ਹੋਣਾ ਚਾਹੀਦਾ ਹੈ, ਫਿਰ ਵੀ ਇਸ ਦੌਰਾਨ ਪਰਿਵਾਰ ਦੇ ਮੈਂਬਰ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਵੀ ਕਰ ਸਕਦੇ ਹਨ

ਇਸ ਸਵਾਲ ʼਤੇ ਚਰਚਾ ਕਰੋ:

  • ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਇਹ ਅਸੂਲ ਕਿਵੇਂ ਲਾਗੂ ਕੀਤੇ ਹਨ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 57 ਅਤੇ ਪ੍ਰਾਰਥਨਾ