Skip to content

Skip to table of contents

5-11 ਅਗਸਤ 2024

ਜ਼ਬੂਰ 70-72

5-11 ਅਗਸਤ 2024

ਗੀਤ 59 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਅਗਲੀ ਪੀੜ੍ਹੀ” ਨੂੰ ਪਰਮੇਸ਼ੁਰ ਦੀ ਤਾਕਤ ਬਾਰੇ ਦੱਸੋ

(10 ਮਿੰਟ)

ਦਾਊਦ ਨੇ ਆਪਣੀ ਜਵਾਨੀ ਦੌਰਾਨ ਦੇਖਿਆ ਕਿ ਯਹੋਵਾਹ ਨੇ ਉਸ ਦੀ ਕਿਵੇਂ ਰਾਖੀ ਕੀਤੀ ਸੀ (ਜ਼ਬੂ 71:5; w99 9/1 18 ਪੈਰਾ 17)

ਦਾਊਦ ਨੇ ਆਪਣੇ ਬੁਢਾਪੇ ਦੌਰਾਨ ਵੀ ਦੇਖਿਆ ਕਿ ਯਹੋਵਾਹ ਨੇ ਉਸ ਦੀ ਕਿਵੇਂ ਮਦਦ ਕੀਤੀ ਸੀ (ਜ਼ਬੂ 71:9; g04 10/8 23 ਪੈਰਾ 3)

ਦਾਊਦ ਨੇ ਨੌਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ (ਜ਼ਬੂ 71:17, 18; w14 1/15 23 ਪੈਰੇ 4-5)

ਖ਼ੁਦ ਨੂੰ ਪੁੱਛੋ, ‘ਆਪਣੀ ਪਰਿਵਾਰਕ ਸਟੱਡੀ ਦੌਰਾਨ ਮੈਂ ਆਪਣੀ ਮੰਡਲੀ ਦੇ ਕਿਹੜੇ ਭੈਣ-ਭਰਾ ਦੀ ਇੰਟਰਵਿਊ ਲੈਣੀ ਚਾਹੁੰਦਾ ਹਾਂ ਜੋ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 72:8​—ਯਹੋਵਾਹ ਨੇ ਉਤਪਤ 15:18 ਵਿਚ ਅਬਰਾਹਾਮ ਨਾਲ ਜਿਹੜਾ ਵਾਅਦਾ ਕੀਤਾ ਸੀ, ਉਹ ਸੁਲੇਮਾਨ ਦੇ ਰਾਜ ਦੌਰਾਨ ਕਿਵੇਂ ਪੂਰਾ ਹੋਇਆ? (it-1 768)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਜਦੋਂ ਕੋਈ ਵਿਅਕਤੀ ਬਹਿਸ ਕਰਨੀ ਸ਼ੁਰੂ ਕਰ ਦੇਵੇ, ਤਾਂ ਪਿਆਰ ਨਾਲ ਗੱਲ ਖ਼ਤਮ ਕਰੋ। (lmd ਪਾਠ 4 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਜਾਰੀ ਰੱਖੋ ਜੋ ਬਾਈਬਲ ਸਟੱਡੀ ਕਰਨ ਤੋਂ ਹਿਚਕਿਚਾ ਰਿਹਾ ਹੈ ਜਾਂ ਉਸ ਨੂੰ ਬਾਈਬਲ ਦੀ ਕੋਈ ਸਿੱਖਿਆ ਮੰਨਣੀ ਔਖੀ ਲੱਗ ਰਹੀ ਹੈ। (lmd ਪਾਠ 8 ਨੁਕਤਾ 4)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਭਾਸ਼ਣ। ijwfq 49​—ਵਿਸ਼ਾ: ਯਹੋਵਾਹ ਦੇ ਗਵਾਹਾਂ ਨੇ ਆਪਣੇ ਕੁਝ ਵਿਸ਼ਵਾਸਾਂ ਵਿਚ ਬਦਲਾਅ ਕਿਉਂ ਕੀਤਾ ਹੈ? (th ਪਾਠ 17)

ਸਾਡੀ ਮਸੀਹੀ ਜ਼ਿੰਦਗੀ

ਗੀਤ 76

7. ਪਰਿਵਾਰਕ ਸਟੱਡੀ ਕਿਵੇਂ ਕਰੀਏ?

(15 ਮਿੰਟ) ਚਰਚਾ।

ਪਰਿਵਾਰਕ ਸਟੱਡੀ ਦੀ ਸ਼ਾਮ ਮਸੀਹੀ ਪਰਿਵਾਰਾਂ ਲਈ ਅਹਿਮ ਸਮਾਂ ਹੁੰਦਾ ਹੈ। ਇਸ ਦੌਰਾਨ ਬੱਚਿਆਂ ਨੂੰ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ” ਦਿੱਤੀ ਜਾਂਦੀ ਹੈ। (ਅਫ਼ 6:4) ਭਾਵੇਂ ਕਿ ਬਾਈਬਲ ਦੀਆਂ ਸੱਚਾਈਆਂ ਸਿੱਖਣ ਵਿਚ ਮਿਹਨਤ ਕਰਨੀ ਪੈਂਦੀ ਹੈ, ਪਰ ਇੱਦਾਂ ਕਰਨ ਨਾਲ ਬੱਚਿਆਂ ਨੂੰ ਖ਼ੁਸ਼ੀ ਮਿਲ ਸਕਦੀ ਹੈ, ਖ਼ਾਸ ਕਰਕੇ ਜੇ ਉਹ ਆਪਣੇ ਵਿਚ ਹੋਰ ਜਾਣਨ ਦੀ ਭੁੱਖ ਪੈਦਾ ਕਰਨ। (ਯੂਹੰ 6:27; 1 ਪਤ 2:2) “ ਪਰਿਵਾਰਕ ਸਟੱਡੀ ਲਈ ਸੁਝਾਅ” ਨਾਂ ਦੀ ਡੱਬੀ ਵਿਚ ਦਿੱਤੇ ਸੁਝਾਵਾਂ ਦੀ ਮਦਦ ਨਾਲ ਮਾਪੇ ਪਰਿਵਾਰਕ ਸਟੱਡੀ ਦੌਰਾਨ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਦੇ ਹਨ ਅਤੇ ਇਸ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹਨ। ਇਸ ਡੱਬੀ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  • ਤੁਸੀਂ ਇਨ੍ਹਾਂ ਵਿੱਚੋਂ ਕਿਹੜੇ ਸੁਝਾਅ ਲਾਗੂ ਕਰਨੇ ਚਾਹੋਗੇ?

  • ਇਨ੍ਹਾਂ ਸੁਝਾਵਾਂ ਤੋਂ ਇਲਾਵਾ ਕੀ ਤੁਸੀਂ ਕੁਝ ਹੋਰ ਵੀ ਕੀਤਾ ਹੈ ਜੋ ਫ਼ਾਇਦੇਮੰਦ ਰਿਹਾ?

ਆਪਣੀ ਪਰਿਵਾਰਕ ਸਟੱਡੀ ਹੋਰ ਵੀ ਮਜ਼ੇਦਾਰ ਬਣਾਓ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • ਜੇ ਪਰਿਵਾਰ ਵਿਚ ਕੋਈ ਬੱਚਾ ਨਹੀਂ ਹੈ, ਤਾਂ ਪਤੀ ਆਪਣੀ ਪਤਨੀ ਲਈ ਪਰਿਵਾਰਕ ਸਟੱਡੀ ਨੂੰ ਹੋਰ ਵੀ ਮਜ਼ੇਦਾਰ ਕਿਵੇਂ ਬਣਾ ਸਕਦਾ ਹੈ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 50 ਅਤੇ ਪ੍ਰਾਰਥਨਾ