ਪ੍ਰਚਾਰ ਵਿਚ ਕੀ ਕਹੀਏ
ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ? (T-32 ਪਰਚਾ-ਪਹਿਲਾ ਸਫ਼ਾ)
ਸਵਾਲ: ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਰਿਵਾਰ ਖ਼ੁਸ਼ ਹੋਵੇ। ਜ਼ਰਾ ਇਸ ਸਵਾਲ ਵੱਲ ਧਿਆਨ ਦਿਓ ਅਤੇ ਦੱਸੋ ਕਿ ਤੁਸੀਂ ਇਸ ਦਾ ਕੀ ਜਵਾਬ ਦਿਓਗੇ: “ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ?”
ਹਵਾਲਾ: ਲੂਕਾ 11:28
ਪੇਸ਼ ਕਰੋ: ਇਸ ਪਰਚੇ ਵਿਚ ਧਰਮ-ਗ੍ਰੰਥ ਵਿੱਚੋਂ ਅਸੂਲ ਦੱਸੇ ਗਏ ਹਨ ਜਿਨ੍ਹਾਂ ’ਤੇ ਚੱਲ ਕੇ ਅਸੀਂ ਪਰਿਵਾਰ ਵਿਚ ਖ਼ੁਸ਼ੀ ਲਿਆ ਸਕਦੇ ਹਾਂ।
ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ? (T-32 ਪਰਚਾ-ਆਖ਼ਰੀ ਸਫ਼ਾ)
ਸਵਾਲ: ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਵਿਚ ਖ਼ੁਸ਼ੀਆਂ ਹੋਣ। ਪਰ ਖ਼ੁਸ਼ੀ ਪਾਉਣ ਦਾ ਰਾਜ਼ ਕੀ ਹੈ? ਪਰਿਵਾਰ ਦਾ ਹਰ ਮੈਂਬਰ ਆਪੋ-ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦਾ ਹੈ? ਕੀ ਮੈਂ ਤੁਹਾਨੂੰ ਕੁਝ ਹਵਾਲੇ ਦਿਖਾ ਸਕਦਾ ਹਾਂ ਜਿਨ੍ਹਾਂ ਤੋਂ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਪਤਾ ਲੱਗਦੀਆਂ ਹਨ?
ਹਵਾਲਾ: ਅਫ਼ 5:1, 2 ਜਾਂ ਕੁਲੁ 3:18-21
ਪੇਸ਼ ਕਰੋ: ਇਸ ਪਰਚੇ ਵਿਚ ਧਰਮ-ਗ੍ਰੰਥ ਵਿੱਚੋਂ ਅਸੂਲ ਦੱਸੇ ਗਏ ਹਨ ਜਿਨ੍ਹਾਂ ’ਤੇ ਚੱਲ ਕੇ ਪਰਿਵਾਰ ਖ਼ੁਸ਼ੀਆਂ ਭਰਿਆ ਬਣ ਸਕਦਾ ਹੈ।
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
ਸਵਾਲ: ਕਈ ਲੋਕ ਜਦੋਂ ਬਾਈਬਲ ਦੀਆਂ ਭਵਿੱਖਬਾਣੀਆਂ ਪੜ੍ਹਦੇ ਹਨ, ਤਾਂ ਉਨ੍ਹਾਂ ਨੂੰ ਇੱਦਾਂ ਲੱਗਦਾ ਹੈ ਜਿਵੇਂ ਉਹ ਅਖ਼ਬਾਰ ਪੜ੍ਹ ਰਹੇ ਹੋਣ। ਤੁਸੀਂ ਇਨ੍ਹਾਂ ਵਿੱਚੋਂ ਕਿਹੜੀਆਂ ਗੱਲਾਂ ਹੁੰਦੀਆਂ ਦੇਖੀਆਂ ਹਨ ਜਾਂ ਸੁਣੀਆਂ ਹਨ?
ਹਵਾਲਾ: 2 ਤਿਮੋ 3:1-5
ਪੇਸ਼ ਕਰੋ: ਇਹ ਬਰੋਸ਼ਰ ਦੱਸਦਾ ਹੈ ਕਿ ਇਹ ਗੱਲਾਂ ਉਨ੍ਹਾਂ ਲੋਕਾਂ ਲਈ ਖ਼ੁਸ਼ ਖ਼ਬਰੀ ਕਿਉਂ ਹਨ ਜੋ ਰੱਬ ਨੂੰ ਪਿਆਰ ਕਰਦੇ ਹਨ। [ਪਾਠ 1, ਸਵਾਲ 2 ਦਿਖਾਓ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ