Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 8-9

ਮੇਰਾ ਚੇਲਾ ਬਣ ਜਾ—ਇਸ ਲਈ ਕੀ ਜ਼ਰੂਰੀ ਹੈ?

ਮੇਰਾ ਚੇਲਾ ਬਣ ਜਾ—ਇਸ ਲਈ ਕੀ ਜ਼ਰੂਰੀ ਹੈ?

9:62

ਜਦੋਂ ਇਕ ਵਿਅਕਤੀ ਹੱਲ ਵਾਹੁੰਦਾ ਹੈ, ਤਾਂ ਉਹ ਪਿੱਛੇ ਪਈਆਂ ਚੀਜ਼ਾਂ ਕਰਕੇ ਆਪਣਾ ਧਿਆਨ ਨਹੀਂ ਭਟਕਣ ਦਿੰਦਾ। ਇਸੇ ਤਰ੍ਹਾਂ, ਇਕ ਮਸੀਹੀ ਨੇ ਦੁਨੀਆਂ ਵਿਚ ਜੋ ਛੱਡਿਆ ਹੈ, ਉਸ ਕਰਕੇ ਉਸ ਨੂੰ ਆਪਣਾ ਧਿਆਨ ਨਹੀਂ ਭਟਕਣ ਦੇਣਾ ਚਾਹੀਦਾ।​—ਫ਼ਿਲਿ 3:13.

ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ, ਅਸੀਂ ਸੌਖਿਆਂ ਹੀ ਸੋਚ ਸਕਦੇ ਹਾਂ ਕਿ ਸੱਚਾਈ ਵਿਚ ਆਉਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਕਿੰਨੀ ਵਧੀਆ ਸੀ। ਇਸ ਕਰਕੇ ਅਸੀਂ ਅਕਸਰ ਚੰਗੇ ਦਿਨਾਂ ਬਾਰੇ ਵਧਾ-ਚੜ੍ਹਾ ਕੇ ਦੱਸਦੇ ਹਾਂ ਅਤੇ ਕਹਿੰਦੇ ਹਾਂ ਕਿ ਮੁਸ਼ਕਲਾਂ ਭਰੇ ਪੁਰਾਣੇ ਦਿਨ ਇੰਨੇ ਬੁਰੇ ਵੀ ਨਹੀਂ ਸਨ। ਇਜ਼ਰਾਈਲੀਆਂ ਨੇ ਮਿਸਰ ਛੱਡਣ ਤੋਂ ਬਾਅਦ ਇੱਦਾਂ ਹੀ ਕੀਤਾ ਸੀ। (ਗਿਣ 11:5, 6) ਜੇ ਅਸੀਂ ਇੱਦਾਂ ਸੋਚੀਏ, ਤਾਂ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਵੱਲ ਮੁੜਨ ਲਈ ਲੁਭਾਏ ਜਾ ਸਕਦੇ ਹਾਂ। ਕਿੰਨਾ ਵਧੀਆ ਹੋਵੇਗਾ ਕਿ ਅਸੀਂ ਆਪਣੀਆਂ ਹੁਣ ਦੀਆਂ ਅਤੇ ਭਵਿੱਖ ਵਿਚ ਰਾਜ ਅਧੀਨ ਮਿਲਣ ਵਾਲੀਆਂ ਬਰਕਤਾਂ ਬਾਰੇ ਸੋਚੀਏ!​—2 ਕੁਰਿੰ 4:16-18.