ਪ੍ਰਚਾਰ ਵਿਚ ਕੀ ਕਹੀਏ
ਇਹ ਦੁਨੀਆਂ ਕਿਹਦੇ ਹੱਥ ਵਿਚ ਹੈ? (T-33 ਪਹਿਲਾ ਸਫ਼ਾ)
ਸਵਾਲ: ਜੇ ਕੋਈ ਤੁਹਾਨੂੰ ਪੁੱਛੇ ਕਿ ਇਹ ਦੁਨੀਆਂ ਕਿਹਦੇ ਹੱਥ ਵਿਚ ਹੈ, ਤਾਂ ਤੁਸੀਂ ਕੀ ਜਵਾਬ ਦਿਓਗੇ? ਬਹੁਤ ਸਾਰੇ ਧਾਰਮਿਕ ਲੋਕ ਸ਼ਾਇਦ ਕਹਿਣ ਕਿ ‘ਰੱਬ ਦੇ ਹੱਥ ਵਿਚ।’ ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਪਵਿੱਤਰ ਲਿਖਤਾਂ ਵਿਚ ਕੀ ਲਿਖਿਆ ਹੈ?
ਹਵਾਲਾ: 1 ਯੂਹੰ 5:19
ਪੇਸ਼ ਕਰੋ: ਇਸ ਪਰਚੇ ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ।
ਇਹ ਦੁਨੀਆਂ ਕਿਹਦੇ ਹੱਥ ਵਿਚ ਹੈ? (T-33 ਸਫ਼ਾ 4)
ਸਵਾਲ: ਜ਼ਿਆਦਾਤਰ ਲੋਕ ਸੋਚਦੇ ਕਿ ਇਹ ਦੁਨੀਆਂ ਰੱਬ ਦੇ ਹੱਥ ਵਿਚ ਹੈ। ਪਰ ਜੇ ਇਸ ਤਰ੍ਹਾਂ ਹੁੰਦਾ, ਤਾਂ ਕੀ ਦੁਨੀਆਂ ਵਿਚ ਇੰਨੇ ਦੁੱਖ ਹੁੰਦੇ? ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਜਿਸ ਵਿਚ ਦੱਸਿਆ ਹੈ ਕਿ ਰੱਬ ਨੇ ਉਦੋਂ ਕੀ ਕਰਨ ਦਾ ਵਾਅਦਾ ਕੀਤਾ ਹੈ ਜਦੋਂ ਸਾਰੀ ਧਰਤੀ ’ਤੇ ਉਸ ਦਾ ਰਾਜ ਹੋਵੇਗਾ?
ਹਵਾਲਾ: ਜ਼ਬੂ 37:10, 11
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਅੱਜ ਧਰਤੀ ’ਤੇ ਕੌਣ ਰਾਜ ਕਰ ਰਿਹਾ ਹੈ ਅਤੇ ਭਵਿੱਖ ਵਿਚ ਕੀ ਹੋਵੇਗਾ।
ਪਰਚੇ
ਸਵਾਲ: ਜ਼ਰਾ ਇਸ ਸਵਾਲ ’ਤੇ ਧਿਆਨ ਦਿਓ। [ਇਸ ਪਰਚੇ ਦੇ ਪਹਿਲੇ ਸਫ਼ੇ ’ਤੇ ਦਿੱਤਾ ਸਵਾਲ ਪੜ੍ਹੋ ਜਿਸ ਥੱਲੇ ਜਵਾਬ ਚੁਣਨ ਲਈ ਕਿਹਾ ਗਿਆ ਹੈ।] ਤੁਹਾਡੀ ਕੀ ਰਾਇ ਹੈ?
ਹਵਾਲਾ: [ਪਰਚੇ ਦੇ ਸਫ਼ਾ 2 ’ਤੇ ਦੇਖੋ]
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਇਹ ਗੱਲ ਪੂਰੀ ਹੋਣ ਤੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ