ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ
ਜਦੋਂ ਨਾਥਾਨ ਨਬੀ ਨੇ ਦਾਊਦ ਦਾ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਉਸ ਨੇ ਬਥ-ਸ਼ਬਾ ਨਾਲ ਗੰਭੀਰ ਪਾਪ ਕੀਤਾ ਸੀ, ਤਾਂ ਉਸ ਤੋਂ ਬਾਅਦ ਦਾਊਦ ਨੇ 51ਵਾਂ ਜ਼ਬੂਰ ਲਿਖਿਆ। ਦਾਊਦ ਦੀ ਜ਼ਮੀਰ ਨੇ ਉਸ ਨੂੰ ਕੋਸਿਆ ਅਤੇ ਉਸ ਨੇ ਨਿਮਰਤਾ ਨਾਲ ਆਪਣਾ ਪਾਪ ਕਬੂਲ ਕੀਤਾ।—2 ਸਮੂ 12:1-14.
ਭਾਵੇਂ ਦਾਊਦ ਨੇ ਪਾਪ ਕੀਤਾ ਸੀ, ਫਿਰ ਵੀ ਉਸ ਲਈ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨਾ ਸੰਭਵ ਸੀ
-
ਤੋਬਾ ਕਰਨ ਅਤੇ ਆਪਣਾ ਪਾਪ ਕਬੂਲ ਕਰਨ ਤੋਂ ਪਹਿਲਾਂ ਦਾਊਦ ਦੀ ਜ਼ਮੀਰ ਨੇ ਉਸ ਨੂੰ ਬਹੁਤ ਤੰਗ ਕੀਤਾ
-
ਰੱਬ ਦੀ ਮਿਹਰ ਨਾ ਹੋਣ ਕਰਕੇ ਉਹ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਉਸ ਨੂੰ ਲੱਗਾ ਕਿ ਉਹ ਅਜਿਹੇ ਇਨਸਾਨ ਵਰਗਾ ਹੈ ਜਿਸ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ ਹੋਣ
-
ਉਹ ਮਾਫ਼ੀ ਪਾਉਣ, ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨ ਅਤੇ ਪਹਿਲਾਂ ਵਾਂਗ ਖ਼ੁਸ਼ ਰਹਿਣ ਲਈ ਤਰਸਣ ਲੱਗਾ
-
ਉਸ ਨੇ ਨਿਮਰ ਹੋ ਕੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਅੰਦਰ ਆਗਿਆ ਮੰਨਣ ਦੀ ਇੱਛਾ ਪੈਦਾ ਕਰੇ
-
ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਨੂੰ ਜ਼ਰੂਰ ਮਾਫ਼ ਕਰੇਗਾ