“ਆਪਣਾ ਭਾਰ ਯਹੋਵਾਹ ਉੱਤੇ ਸੁੱਟ”
ਦਾਊਦ ਨੇ ਆਪਣੀ ਜ਼ਿੰਦਗੀ ਵਿਚ ਸਖ਼ਤ ਅਜ਼ਮਾਇਸ਼ਾਂ ਸਹੀਆਂ। ਜ਼ਬੂਰ 55 ਲਿਖੇ ਜਾਣ ਤਕ ਉਸ ਨੇ ਇਹ ਦੁੱਖ ਸਹੇ ਜਿਵੇਂ . . .
-
ਬੇਇੱਜ਼ਤੀ
-
ਅਤਿਆਚਾਰ
-
ਬਹੁਤ ਜ਼ਿਆਦਾ ਦੋਸ਼ੀ ਮਹਿਸੂਸ ਕੀਤਾ
-
ਬੱਚੇ ਦੀ ਮੌਤ
-
ਬੀਮਾਰੀ
-
ਧੋਖਾ
ਜਦੋਂ ਦਾਊਦ ਨੂੰ ਆਪਣੇ ਦੁੱਖ ਬਰਦਾਸ਼ਤ ਤੋਂ ਬਾਹਰ ਲੱਗਦੇ ਸਨ, ਤਾਂ ਉਸ ਨੇ ਇਨ੍ਹਾਂ ਨੂੰ ਸਹਿਣ ਦਾ ਤਰੀਕਾ ਲੱਭਿਆ। ਕੋਈ ਵੀ ਵਿਅਕਤੀ ਜੋ ਸ਼ਾਇਦ ਉਸ ਵਾਂਗ ਮਹਿਸੂਸ ਕਰੇ, ਉਸ ਲਈ ਦਾਊਦ ਦੀ ਇਹ ਸਲਾਹ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ।”
ਅੱਜ ਅਸੀਂ ਇਹ ਆਇਤ ਕਿਵੇਂ ਲਾਗੂ ਕਰ ਸਕਦੇ ਹਾਂ?
-
ਕਿਸੇ ਵੀ ਮੁਸ਼ਕਲ, ਪਰੇਸ਼ਾਨੀ ਜਾਂ ਚਿੰਤਾ ਵੇਲੇ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ
-
ਯਹੋਵਾਹ ਦੇ ਬਚਨ ਅਤੇ ਉਸ ਦੇ ਸੰਗਠਨ ਤੋਂ ਸੇਧ ਅਤੇ ਮਦਦ ਲੈ ਕੇ
-
ਬਾਈਬਲ ਦੇ ਅਸੂਲਾਂ ਮੁਤਾਬਕ ਆਪਣੇ ਹਾਲਾਤ ਨੂੰ ਸੁਧਾਰਨ ਲਈ ਜੋ ਤੁਹਾਡੇ ਹੱਥ-ਵਸ ਹੈ ਉਹ ਕਰ ਕੇ