ਸਾਡੀ ਮਸੀਹੀ ਜ਼ਿੰਦਗੀ
“ਪਰਮੇਸ਼ੁਰ ਮੇਰਾ ਸਹਾਇਕ ਹੈ”
ਜ਼ਬੂਰ 52-59 ਵਿਚ ਦੱਸੇ ਜਜ਼ਬਾਤ ਦਾਊਦ ਨੇ ਉਦੋਂ ਜ਼ਾਹਰ ਕੀਤੇ ਜਦੋਂ ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਮੁਸ਼ਕਲਾਂ ਭਰੇ ਹਾਲਾਤ ਆਏ। ਫਿਰ ਵੀ ਉਸ ਨੇ ਅਜਿਹੇ ਔਖੇ ਸਮਿਆਂ ਵਿਚ ਯਹੋਵਾਹ ’ਤੇ ਭਰੋਸਾ ਰੱਖਿਆ। (ਜ਼ਬੂ 54:4; 55:22) ਉਸ ਨੇ ਪਰਮੇਸ਼ੁਰ ਦੇ ਬਚਨ ਲਈ ਉਸ ਦੀ ਤਾਰੀਫ਼ ਵੀ ਕੀਤੀ। (ਜ਼ਬੂ 56:10) ਕੀ ਅਸੀਂ ਵੀ ਪਰਮੇਸ਼ੁਰ ਉੱਤੇ ਇਸ ਤਰ੍ਹਾਂ ਦੀ ਨਿਹਚਾ ਅਤੇ ਭਰੋਸਾ ਰੱਖਦੇ ਹਾਂ? ਮੁਸ਼ਕਲਾਂ ਆਉਣ ਤੇ ਕੀ ਅਸੀਂ ਉਸ ਦੇ ਬਚਨ ਦੀ ਸੇਧ ਲੈਂਦੇ ਹਾਂ? (ਕਹਾ 2:6) ਬਾਈਬਲ ਦੀਆਂ ਕਿਹੜੀਆਂ ਆਇਤਾਂ ਨੇ ਤੁਹਾਡੀ ਮਦਦ ਕੀਤੀ ਜਦੋਂ . . .
-
ਤੁਸੀਂ ਨਿਰਾਸ਼ ਸੀ?
-
ਤੁਸੀਂ ਬੀਮਾਰ ਸੀ?
-
ਦੂਸਰਿਆਂ ਨੇ ਤੁਹਾਨੂੰ ਠੇਸ ਪਹੁੰਚਾਈ ਸੀ?
-
ਤੁਹਾਨੂੰ ਸਤਾਇਆ ਗਿਆ ਸੀ?