Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 34-37

ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਭਲਾਈ ਕਰੋ

ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਭਲਾਈ ਕਰੋ

‘ਕੁਕਰਮੀਆਂ ਵੱਲੋਂ ਨਾ ਸੜੋ’

37:1, 2

  • ਬੁਰੇ ਲੋਕਾਂ ਦੀ ਥੋੜ੍ਹੇ ਸਮੇਂ ਦੀ ਕਾਮਯਾਬੀ ਦੇਖ ਕੇ ਯਹੋਵਾਹ ਦੀ ਸੇਵਾ ਤੋਂ ਆਪਣਾ ਧਿਆਨ ਨਾ ਭਟਕਾਓ। ਆਪਣਾ ਧਿਆਨ ਪਰਮੇਸ਼ੁਰ ਤੋਂ ਮਿਲਦੀਆਂ ਬਰਕਤਾਂ ਅਤੇ ਆਪਣੇ ਟੀਚਿਆਂ ’ਤੇ ਲਾਈ ਰੱਖੋ

‘ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਭਲਾਈ ਕਰੋ’

37:3

  • ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਕਿਸੇ ਵੀ ਸ਼ੱਕ ਜਾਂ ਚਿੰਤਾ ਨੂੰ ਦੂਰ ਕਰੇਗਾ। ਉਹ ਵਫ਼ਾਦਾਰ ਰਹਿਣ ਵਿਚ ਤੁਹਾਡੀ ਮਦਦ ਕਰੇਗਾ

  • ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲੱਗੇ ਰਹੋ

“ਯਹੋਵਾਹ ਉੱਤੇ ਨਿਹਾਲ ਰਹੁ”

37:4

  • ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਉਸ ਦੇ ਬਚਨ ਨੂੰ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਤੈਅ ਕਰੋ

“ਯਹੋਵਾਹ ਤੇ ਨਿਰਭਰ ਹੋਵੋ” (ਈਜ਼ੀ ਟੂ ਰੀਡ ਵਰਯਨ)

37:5, 6

  • ਪੂਰਾ ਭਰੋਸਾ ਰੱਖੋ ਕਿ ਯਹੋਵਾਹ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰੇਗਾ

  • ਵਿਰੋਧ, ਸਤਾਹਟਾਂ ਜਾਂ ਝੂਠੀਆਂ ਅਫ਼ਵਾਹਾਂ ਦੇ ਬਾਵਜੂਦ ਆਪਣਾ ਚਾਲ-ਚਲਣ ਸਹੀ ਰੱਖੋ

‘ਯਹੋਵਾਹ ਦੇ ਅੱਗੇ ਚੁੱਪ ਚਾਪ ਰਹੁ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖੋ’

37:7-9

  • ਜਲਦਬਾਜ਼ੀ ਵਿਚ ਅਜਿਹਾ ਕੁਝ ਨਾ ਕਰੋ ਜਿਸ ਕਰਕੇ ਤੁਹਾਡੀ ਖ਼ੁਸ਼ੀ ਗੁਆਚ ਜਾਵੇ ਤੇ ਤੁਹਾਡਾ ਪਰਮੇਸ਼ੁਰ ਨਾਲ ਰਿਸ਼ਤਾ ਖ਼ਰਾਬ ਹੋ ਜਾਵੇ

“ਅਧੀਨ ਧਰਤੀ ਦੇ ਵਾਰਸ ਹੋਣਗੇ”

37:10, 11

  • ਅਧੀਨ ਰਹੋ ਤੇ ਨਿਮਰਤਾ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ ਕਿ ਉਹ ਤੁਹਾਡੇ ਨਾਲ ਹੁੰਦੀ ਹਰ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਖ਼ਤਮ ਕਰੇਗਾ

  • ਭੈਣਾਂ-ਭਰਾਵਾਂ ਦਾ ਸਾਥ ਦਿਓ ਅਤੇ ਨਿਰਾਸ਼ ਲੋਕਾਂ ਨੂੰ ਜਲਦੀ ਹੀ ਆਉਣ ਵਾਲੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੇ ਵਾਅਦੇ ਬਾਰੇ ਦੱਸ ਕੇ ਦਿਲਾਸਾ ਦਿਓ

ਮਸੀਹ ਦੇ ਰਾਜ ਵਿਚ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ