ਸਾਡੀ ਮਸੀਹੀ ਜ਼ਿੰਦਗੀ
ਮਾਪਿਓ, ਆਪਣੇ ਬੱਚਿਆਂ ਨੂੰ ਸਫ਼ਲ ਹੋਣ ਦਾ ਸਭ ਤੋਂ ਵਧੀਆ ਮੌਕਾ ਦਿਓ
ਪਰਮੇਸ਼ੁਰ ਤੋਂ ਡਰਨ ਵਾਲੇ ਮਾਪਿਆਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ। ਜਦੋਂ ਬੱਚੇ ਛੋਟੇ ਹੁੰਦੇ ਹਨ, ਉਦੋਂ ਤੋਂ ਹੀ ਮਾਪੇ ਉਨ੍ਹਾਂ ਦੇ ਦਿਲਾਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਬਿਠਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਬਿਵ 6:7; ਕਹਾ 22:6) ਕੀ ਇੱਦਾਂ ਕਰਨ ਲਈ ਕੁਰਬਾਨੀਆਂ ਕਰਨ ਦੀ ਲੋੜ ਹੈ? ਬਿਲਕੁਲ! ਪਰ ਤੁਹਾਡੀ ਮਿਹਨਤ ਰੰਗ ਲਿਆਵੇਗੀ।—3 ਯੂਹੰ 4.
ਯੂਸੁਫ਼ ਅਤੇ ਮਰੀਅਮ ਤੋਂ ਮਾਪੇ ਬਹੁਤ ਕੁਝ ਸਿੱਖ ਸਕਦੇ ਹਨ। ਉਹ “ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ” ਭਾਵੇਂ ਇੱਦਾਂ ਕਰਨ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ ਅਤੇ ਖ਼ਰਚਾ ਵੀ ਬਹੁਤ ਹੁੰਦਾ ਸੀ। (ਲੂਕਾ 2:41) ਯੂਸੁਫ਼ ਅਤੇ ਮਰੀਅਮ ਲਈ ਸਭ ਤੋਂ ਜ਼ਰੂਰੀ ਗੱਲ ਸੀ ਕਿ ਉਹ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ। ਇਸੇ ਤਰ੍ਹਾਂ, ਮਾਪੇ ਅੱਜ ਹਰ ਮੌਕੇ ’ਤੇ ਆਪਣੇ ਬੱਚਿਆਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਿਖਾ ਕੇ ਉਨ੍ਹਾਂ ਨੂੰ ਸਹੀ ਸੇਧ ਦੇ ਸਕਦੇ ਹਨ।—ਜ਼ਬੂ 127:3-5.
ਉਨ੍ਹਾਂ ਨੇ ਹਰ ਮੌਕੇ ਦਾ ਫ਼ਾਇਦਾ ਉਠਾਇਆ ਨਾਂ ਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਪਰਿਵਾਰ ਦੀ ਪਰਵਰਿਸ਼ ਕਰਦਿਆਂ ਜੌਨ ਅਤੇ ਸ਼ੈਰਨ ਸ਼ੀਲਰ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹੇ?
-
ਮਾਪਿਆਂ ਨੂੰ ਹਰ ਬੱਚੇ ਦੀ ਲੋੜ ਅਨੁਸਾਰ ਉਸ ਨੂੰ ਸਿਖਾਉਣਾ, ਸੇਧ ਅਤੇ ਤਾੜਨਾ ਕਿਉਂ ਦੇਣੀ ਚਾਹੀਦੀ ਹੈ?
-
ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ ਤਾਂਕਿ ਨਿਹਚਾ ਦੀ ਪਰਖ ਹੋਣ ’ਤੇ ਉਹ ਖੜ੍ਹੇ ਰਹਿ ਸਕਣ?
-
ਆਪਣੇ ਬੱਚਿਆਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰਨ ਲਈ ਤੁਸੀਂ ਸੰਗਠਨ ਵੱਲੋਂ ਦਿੱਤੇ ਕਿਹੜੇ ਔਜ਼ਾਰਾਂ ਨੂੰ ਵਰਤਿਆ ਹੈ?