ਸਾਡੀ ਮਸੀਹੀ ਜ਼ਿੰਦਗੀ
ਸੋਸ਼ਲ ਨੈੱਟਵਰਕਿੰਗ—ਖ਼ਤਰਿਆਂ ਤੋਂ ਬਚੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜ਼ਿਆਦਾਤਰ ਔਜ਼ਾਰਾਂ ਵਾਂਗ ਸੋਸ਼ਲ ਨੈੱਟਵਰਕਿੰਗ ਵੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਨੁਕਸਾਨਦੇਹ ਹੋ ਸਕਦੀ ਹੈ। ਕੁਝ ਮਸੀਹੀ ਇਸ ਨੂੰ ਨਾ ਵਰਤਣ ਦਾ ਫ਼ੈਸਲਾ ਕਰਦੇ ਹਨ। ਕੁਝ ਮਸੀਹੀ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਇਸ ਨੂੰ ਵਰਤਦੇ ਹਨ। ਪਰ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਨਾਸਮਝੀ ਨਾਲ ਸੋਸ਼ਲ ਨੈੱਟਵਰਕਿੰਗ ਦੀ ਵਰਤੋਂ ਕਰੀਏ। ਇੱਦਾਂ ਕਰਨ ਕਰਕੇ ਸਾਡਾ ਨਾਂ ਖ਼ਰਾਬ ਹੋ ਸਕਦਾ ਹੈ ਅਤੇ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਯਿਸੂ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਖ਼ਤਰਿਆਂ ਨੂੰ ਪਛਾਣ ਸਕਦੇ ਹਾਂ ਤੇ ਇਨ੍ਹਾਂ ਤੋਂ ਬਚ ਸਕਦੇ ਹਾਂ।—ਲੂਕਾ 4:4, 8, 12.
ਇਨ੍ਹਾਂ ਖ਼ਤਰਿਆਂ ਤੋਂ ਬਚੋ:
-
ਹੱਦੋਂ ਵੱਧ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ। ਜੇ ਅਸੀਂ ਘੰਟਿਆਂ ਬੱਧੀ ਸੋਸ਼ਲ ਨੈੱਟਵਰਕ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ, ਤਾਂ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਨਹੀਂ ਬਚੇਗਾ।
ਬਾਈਬਲ ਦੇ ਅਸੂਲ: ਅਫ਼ 5:15, 16; ਫ਼ਿਲਿ 1:10
-
ਇਤਰਾਜ਼ਯੋਗ ਚੀਜ਼ਾਂ ਦੇਖਣੀਆਂ ਜਾਂ ਪੜ੍ਹਨੀਆਂ। ਗੰਦੀਆਂ ਤਸਵੀਰਾਂ ਦੇਖਣ ਕਰਕੇ ਕਿਸੇ ਵਿਅਕਤੀ ਨੂੰ ਇਨ੍ਹਾਂ ਨੂੰ ਦੇਖਣ ਦੀ ਲਤ ਲੱਗ ਸਕਦੀ ਹੈ। ਧਰਮ-ਤਿਆਗੀਆਂ ਦੀਆਂ ਗੱਲਾਂ ਪੜ੍ਹਨ ਕਰਕੇ ਇਕ ਵਿਅਕਤੀ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ।
ਬਾਈਬਲ ਦੇ ਅਸੂਲ: ਮੱਤੀ 5:28; ਫ਼ਿਲਿ 4:8
-
ਗ਼ਲਤ ਟਿੱਪਣੀਆਂ ਜਾਂ ਫੋਟੋਆਂ ਪੋਸਟ ਕਰਨੀਆਂ। ਦਿਲ ਧੋਖੇਬਾਜ਼ ਹੈ। ਇਸ ਕਰਕੇ ਸ਼ਾਇਦ ਇਕ ਵਿਅਕਤੀ ਦਾ ਦਿਲ ਕਰੇ ਕਿ ਉਹ ਇੰਟਰਨੈੱਟ ’ਤੇ ਗ਼ਲਤ ਟਿੱਪਣੀਆਂ ਜਾਂ ਫੋਟੋਆਂ ਪੋਸਟ ਕਰੇ। ਪਰ ਇਸ ਕਰਕੇ ਕਿਸੇ ਦਾ ਨਾਂ ਖ਼ਰਾਬ ਹੋ ਸਕਦਾ ਹੈ ਜਾਂ ਉਸ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ।
ਬਾਈਬਲ ਦੇ ਅਸੂਲ: ਰੋਮੀ 14:13; ਅਫ਼ 4:29
ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਚਰਚਾ ਕਰੋ ਕਿ ਤੁਸੀਂ ਇਨ੍ਹਾਂ ਹਾਲਾਤਾਂ ਤੋਂ ਕਿਵੇਂ ਬਚ ਸਕਦੇ ਹੋ: