ਸਾਡੀ ਮਸੀਹੀ ਜ਼ਿੰਦਗੀ
ਆਪਣੇ ਨਿੱਜੀ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ “ਸੱਚਾਈ ਦੀ ਲੰਬਾਈ, ਚੌੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ” ਸਮਝਣ ਵਿਚ ਸਾਡੀ ਮਦਦ ਹੁੰਦੀ ਹੈ। (ਅਫ਼ 3:18) ਨਾਲੇ ਇਹ ਸਾਡੀ ਇਸ ਦੁਸ਼ਟ ਦੁਨੀਆਂ ਵਿਚ ਪਵਿੱਤਰ ਤੇ ਨਿਰਦੋਸ਼ ਬਣੇ ਰਹਿਣ ਅਤੇ “ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ” ਰੱਖਣ ਵਿਚ ਮਦਦ ਕਰਦਾ ਹੈ। (ਫ਼ਿਲਿ 2:15, 16) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਅਸੀਂ ਖ਼ੁਦ ਤੈਅ ਕਰ ਸਕਦੇ ਹਾਂ ਕਿ ਅਸੀਂ ਕੀ ਅਧਿਐਨ ਕਰਨਾ ਹੈ। ਬਾਈਬਲ ਪੜ੍ਹਾਈ ਤੇ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?
ਇਸ ਤਰ੍ਹਾਂ ਕਿਵੇਂ ਕਰੀਏ:
-
ਆਪਣੀ ਬਾਈਬਲ ’ਤੇ ਆਇਤਾਂ ’ਤੇ ਨਿਸ਼ਾਨੀਆਂ ਲਾਓ ਅਤੇ ਨੋਟਸ ਲਓ, ਚਾਹੇ ਤੁਸੀਂ ਬਾਈਬਲ ਮੋਬਾਇਲ ਜਾਂ ਟੈਬਲੇਟ ’ਤੇ ਪੜ੍ਹਦੇ ਹੋ
-
ਪਰਮੇਸ਼ੁਰ ਦਾ ਬਚਨ ਪੜ੍ਹਦਿਆਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੌਣ? ਕੀ? ਕਦੋਂ? ਕਿੱਥੇ? ਕਿਉਂ? ਕਿਵੇਂ?’
-
ਸਾਰੀ ਜਾਣਕਾਰੀ ਲਓ। ਬਾਈਬਲ ਦੀ ਕਿਸੇ ਆਇਤ ਜਾਂ ਵਿਸ਼ੇ ਦੀ ਖੋਜ ਕਰਨ ਲਈ ਖੋਜਬੀਨ ਕਰਨ ਵਾਲੇ ਔਜ਼ਾਰ ਵਰਤੋ
-
ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰੋ ਤਾਂਕਿ ਤੁਸੀਂ ਸਮਝ ਸਕੋ ਕਿ ਇਹ ਜਾਣਕਾਰੀ ਤੁਹਾਡੇ ’ਤੇ ਕਿਵੇਂ ਲਾਗੂ ਹੁੰਦੀ ਹੈ
-
ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ।—ਲੂਕਾ 6:47, 48
ਵਧੀਆ ਢੰਗ ਨਾਲ ਅਧਿਐਨ ਕਰ ਕੇ “ਬਚਨ ਨੂੰ ਘੁੱਟ ਕੇ ਫੜੀ ਰੱਖੋ” ਨਾਂ ਦੀ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕਈਆਂ ਨੂੰ ਨਿੱਜੀ ਅਧਿਐਨ ਕਰਨ ਦੇ ਕੀ ਫ਼ਾਇਦੇ ਹੋਏ ਹਨ?
-
ਸਾਨੂੰ ਨਿੱਜੀ ਅਧਿਐਨ ਕਰਨ ਤੋਂ ਪਹਿਲਾਂ ਹਰ ਵਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
-
ਕਿਹੜੀ ਗੱਲ ਸਾਡੀ ਬਾਈਬਲ ਨੂੰ ਵਧੀਆ ਤਰੀਕੇ ਨਾਲ ਸਮਝਣ ਵਿਚ ਮਦਦ ਕਰ ਸਕਦੀ ਹੈ?
-
ਅਸੀਂ ਬਾਈਬਲ ’ਤੇ ਕਿਹੋ ਜਿਹੀਆਂ ਨਿਸ਼ਾਨੀਆਂ ਲਾ ਸਕਦੇ ਹਾਂ?
-
ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਿਆਂ ਸਾਨੂੰ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?
-
ਸਿੱਖੀਆਂ ਗੱਲਾਂ ਨਾਲ ਸਾਨੂੰ ਕੀ ਕਰਨਾ ਚਾਹੀਦਾ ਹੈ?