ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਕੀ ਸੋਚੇਗਾ?
ਕੀ ਛੋਟੇ-ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਅਸੀਂ ਆਪਣੇ ਤੋਂ ਪੁੱਛਦੇ ਹਾਂ, ‘ਯਹੋਵਾਹ ਕੀ ਸੋਚੇਗਾ?’ ਭਾਵੇਂ ਅਸੀਂ ਕਦੇ ਵੀ ਯਹੋਵਾਹ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ, ਪਰ ਉਸ ਨੇ ਆਪਣੇ ਬਚਨ ਵਿਚ ਇੰਨੀ ਕੁ ਜਾਣਕਾਰੀ ਦਿੱਤੀ ਹੈ ਜੋ ਸਾਨੂੰ “ਹਰ ਚੰਗਾ ਕੰਮ ਕਰਨ ਲਈ” ਤਿਆਰ ਕਰਦੀ ਹੈ। (2 ਤਿਮੋ 3:16, 17; ਰੋਮੀ 11:33, 34) ਯਿਸੂ ਨੇ ਯਹੋਵਾਹ ਦੀ ਇੱਛਾ ਨੂੰ ਪੂਰੀ ਤਰ੍ਹਾਂ ਸਮਝ ਕੇ ਇਸ ਨੂੰ ਪਹਿਲ ਦਿੱਤੀ ਸੀ। (ਯੂਹੰ 4:34) ਆਓ ਆਪਾਂ ਯਿਸੂ ਦੀ ਰੀਸ ਕਰਦਿਆਂ ਉਹ ਫ਼ੈਸਲੇ ਕਰਨ ਦੀ ਪੂਰੀ ਕੋਸ਼ਿਸ਼ ਕਰੀਏ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।—ਯੂਹੰ 8:28, 29; ਅਫ਼ 5:15-17.
ਯਹੋਵਾਹ ਦੀ ਇੱਛਾ ਸਮਝਣ ਦੀ ਕੋਸ਼ਿਸ਼ ਕਰਦੇ ਰਹੋ (ਲੇਵੀ 19:18) ਨਾਂ ਦੀ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸਾਨੂੰ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਕਿਉਂ ਲਾਗੂ ਕਰਨੇ ਚਾਹੀਦੇ ਹਨ?
-
ਸੰਗੀਤ ਦੀ ਚੋਣ ਕਰਦਿਆਂ ਸਾਨੂੰ ਬਾਈਬਲ ਦੇ ਕਿਹੜੇ ਅਸੂਲ ਮੰਨਣੇ ਚਾਹੀਦੇ ਹਨ?
-
ਪਹਿਰਾਵੇ ਤੇ ਹਾਰ-ਸ਼ਿੰਗਾਰ ਦੀ ਚੋਣ ਕਰਦਿਆਂ ਸਾਨੂੰ ਬਾਈਬਲ ਦੇ ਕਿਹੜੇ ਅਸੂਲ ਮੰਨਣੇ ਚਾਹੀਦੇ ਹਨ?
-
ਹੋਰ ਕਿਹੜੇ ਮਾਮਲਿਆਂ ਵਿਚ ਸਾਨੂੰ ਬਾਈਬਲ ਦੇ ਅਸੂਲ ਲਾਗੂ ਕਰਨੇ ਚਾਹੀਦੇ ਹਨ?
-
ਯਹੋਵਾਹ ਦੀ ਇੱਛਾ ਹੋਰ ਚੰਗੀ ਤਰ੍ਹਾਂ ਜਾਣਨ ਲਈ ਅਸੀਂ ਕੀ ਕਰ ਸਕਦੇ ਹਾਂ?