Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ

ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ

ਸਾਨੂੰ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਜਦੋਂ ਅਸੀਂ ਚੋਣ ਕਰਦੇ ਹਾਂ ਕਿ ਅਸੀਂ ਕਿਹੜੀ ਫ਼ਿਲਮ ਦੇਖਣੀ ਹੈ, ਕਿਹੜਾ ਗਾਣਾ ਸੁਣਨਾ ਹੈ, ਕਿਹੜੀ ਵੈੱਬਸਾਈਟ ਦੇਖਣੀ ਹੈ, ਕਿਹੜੀ ਕਿਤਾਬ ਪੜ੍ਹਨੀ ਹੈ ਜਾਂ ਕਿਹੜੀ ਵੀਡੀਓ ਗੇਮ ਖੇਡਣੀ ਹੈ, ਤਾਂ ਅਸੀਂ ਇਹ ਚੋਣ ਕਰ ਰਹੇ ਹੁੰਦੇ ਹਾਂ ਕਿ ਅਸੀਂ ਆਪਣੇ ਦਿਲ-ਦਿਮਾਗ਼ ਨੂੰ ਕਿਹੜੀਆਂ ਚੀਜ਼ਾਂ ਨਾਲ ਭਰਾਂਗੇ। ਸਾਡੀ ਚੋਣ ਦਾ ਸਾਡੇ ਰਵੱਈਏ ’ਤੇ ਅਸਰ ਪੈਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਮਨੋਰੰਜਨ ਵਿਚ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਯਹੋਵਾਹ ਪਸੰਦ ਨਹੀਂ ਕਰਦਾ। (ਜ਼ਬੂ 11:5; ਗਲਾ 5:19-21) ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ ਕਿ ਸਾਨੂੰ ਉਨ੍ਹਾਂ ਚੀਜ਼ਾਂ ’ਤੇ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਯਹੋਵਾਹ ਦਾ ਆਦਰ ਹੁੰਦਾ ਹੈ।​—ਫ਼ਿਲਿ 4:8.

ਮੈਨੂੰ ਕਿਹੋ ਜਿਹਾ ਮਨੋਰੰਜਨ ਚੁਣਨਾ ਚਾਹੀਦਾ ਹੈ? ਨਾਂ ਦੀ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਰੋਮ ਵਿਚ ਹੁੰਦੇ ਤਲਵਾਰਬਾਜ਼ੀ ਦੇ ਮੁਕਾਬਲੇ ਅੱਜ ਦੇ ਮਨੋਰੰਜਨ ਨਾਲ ਕਿਵੇਂ ਮੇਲ ਖਾਂਦੇ ਹਨ?

  • ਮੰਡਲੀ ਦੇ ਭੈਣ-ਭਰਾ ਨੌਜਵਾਨਾਂ ਦੀ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?

  • ਮਨੋਰੰਜਨ ਦੀ ਚੋਣ ਕਰਦਿਆਂ ਸਾਨੂੰ ਰੋਮੀਆਂ 12:9 ਕਿਵੇਂ ਲਾਗੂ ਕਰਨਾ ਚਾਹੀਦਾ ਹੈ?

  • ਤੁਹਾਡੇ ਇਲਾਕੇ ਵਿਚ ਕਿਹੜੇ ਕੁਝ ਵਧੀਆ ਮਨੋਰੰਜਨ ਹਨ?