Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਗਲਾਤੀਆਂ 4-6

ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ

ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ

4:24-31

ਪੌਲੁਸ ਰਸੂਲ ਨੇ ਦੋ ਤੀਵੀਆਂ ਦੀ ਮਿਸਾਲ ਦੇ ਕੇ ਦਿਖਾਇਆ ਕਿ ਨਵਾਂ ਇਕਰਾਰ ਮੂਸਾ ਦੇ ਕਾਨੂੰਨ ਨਾਲੋਂ ਵਧੀਆ ਕਿਵੇਂ ਹੈ। ਸਾਰੀ ਮਨੁੱਖਜਾਤੀ ਨੂੰ ਮਸੀਹ ਅਤੇ ਉਸ ਦੇ ਨਾਲ ਦੇ ਵਾਰਸਾਂ ਦੀ ਪਿਆਰ ਭਰੀ ਨਿਗਰਾਨੀ ਅਧੀਨ ਪਾਪ, ਨਾਮੁਕੰਮਲਤਾ, ਦੁੱਖਾਂ ਤੇ ਮੌਤ ਤੋਂ ਆਜ਼ਾਦੀ ਮਿਲਣ ਦੀ ਉਮੀਦ ਮਿਲੀ ਹੈ।​—ਯਸਾ 25:8, 9.

 

ਹਾਜਰਾ​—ਇਕ ਗ਼ੁਲਾਮ ਤੀਵੀਂ

ਮੂਸਾ ਦੇ ਕਾਨੂੰਨ ਅਧੀਨ ਇਜ਼ਰਾਈਲ ਜਿਸ ਦੀ ਰਾਜਧਾਨੀ ਯਰੂਸ਼ਲਮ ਸੀ

ਸਾਰਾਹ​—ਇਕ ਆਜ਼ਾਦ ਤੀਵੀਂ

ਸਵਰਗੀ ਯਰੂਸ਼ਲਮ ਯਾਨੀ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ

ਹਾਜਰਾ ਦੇ “ਬੱਚੇ”

ਯਹੂਦੀ ਲੋਕ ਜਿਨ੍ਹਾਂ ਨੇ (ਮੂਸਾ ਦਾ ਕਾਨੂੰਨ ਮੰਨਣ ਦਾ ਵਾਅਦਾ ਕੀਤਾ ਸੀ) ਯਿਸੂ ਨੂੰ ਸਤਾਇਆ ਤੇ ਉਸ ਨੂੰ ਠੁਕਰਾ ਦਿੱਤਾ

ਸਾਰਾਹ ਦੇ “ਬੱਚੇ”

ਮਸੀਹ ਅਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ 1,44,000

ਮੂਸਾ ਦੇ ਕਾਨੂੰਨ ਦੇ ਗ਼ੁਲਾਮ

ਕਾਨੂੰਨ ਰਾਹੀਂ ਇਜ਼ਰਾਈਲੀਆਂ ਨੂੰ ਯਾਦ ਰਹਿੰਦਾ ਸੀ ਕਿ ਉਹ ਪਾਪ ਦੇ ਗ਼ੁਲਾਮ ਸਨ

ਨਵਾਂ ਇਕਰਾਰ ਆਜ਼ਾਦੀ ਦਾ ਵਾਅਦਾ ਕਰਦਾ ਹੈ

ਮਸੀਹ ਦੀ ਕੁਰਬਾਨੀ ’ਤੇ ਨਿਹਚਾ ਕਰ ਕੇ ਅਸੀਂ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕਦੇ ਹਾਂ