ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਤਜਰਬੇਕਾਰ ਮਸੀਹੀਆਂ ਤੋਂ ਕੀ ਸਿੱਖ ਸਕਦੇ ਹੋ?
ਸਾਡੀ ਮੰਡਲੀ ਵਿਚ ਅਜਿਹੇ ਭੈਣ-ਭਰਾ ਹਨ ਜੋ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ। ਅਸੀਂ ਉਨ੍ਹਾਂ ਤੋਂ ਯਹੋਵਾਹ ’ਤੇ ਅਟੁੱਟ ਭਰੋਸਾ ਕਰਨਾ ਸਿੱਖ ਸਕਦੇ ਹਾਂ। ਅਸੀਂ ਉਨ੍ਹਾਂ ਤੋਂ ਯਹੋਵਾਹ ਦੇ ਸੰਗਠਨ ਦੇ ਇਤਿਹਾਸ ਬਾਰੇ ਪੁੱਛ ਸਕਦੇ ਹਾਂ। ਨਾਲੇ ਅਸੀਂ ਪੁੱਛ ਸਕਦੇ ਹਾਂ ਕਿ ਉਨ੍ਹਾਂ ਨੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ? ਅਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਇਨ੍ਹਾਂ ਭੈਣਾਂ-ਭਰਾਵਾਂ ਨੂੰ ਤਜਰਬੇ ਦੱਸਣ ਲਈ ਕਹਿ ਸਕਦੇ ਹਾਂ।
ਜੇ ਤੁਸੀਂ ਇਕ ਤਜਰਬੇਕਾਰ ਮਸੀਹੀ ਹੋ, ਤਾਂ ਨੌਜਵਾਨਾਂ ਨੂੰ ਦੱਸੋ ਕਿ ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਤੁਹਾਡੀ ਮਦਦ ਕੀਤੀ। ਯਾਕੂਬ ਅਤੇ ਯੂਸੁਫ਼ ਨੇ ਆਪਣੇ ਤਜਰਬੇ ਆਪਣੇ ਘਰਾਣੇ ਨੂੰ ਦੱਸੇ। (ਉਤ 48:21, 22; 50:24, 25) ਯਹੋਵਾਹ ਨੇ ਬਾਅਦ ਵਿਚ ਪਰਿਵਾਰ ਦੇ ਮੁਖੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਉਸ ਦੇ ਸ਼ਕਤੀਸ਼ਾਲੀ ਕੰਮਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਣ। (ਬਿਵ 4:9, 10; ਜ਼ਬੂ 78:4-7) ਅੱਜ ਵੀ ਮਾਪੇ ਤੇ ਮੰਡਲੀ ਦੇ ਹੋਰ ਭੈਣ-ਭਰਾ ਨੌਜਵਾਨਾਂ ਨੂੰ ਆਪਣੀ ਅੱਖੀਂ ਦੇਖੇ ਯਹੋਵਾਹ ਦੇ ਸੰਗਠਨ ਦੇ ਸ਼ਾਨਦਾਰ ਕੰਮਾਂ ਬਾਰੇ ਦੱਸ ਸਕਦੇ ਹਨ।
ਪਾਬੰਦੀ ਅਧੀਨ ਏਕਤਾ ਬਣਾਈ ਰੱਖੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਆਸਟ੍ਰੀਆ ਦੀ ਬ੍ਰਾਂਚ ਨੇ ਉਨ੍ਹਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ?
-
ਇਨ੍ਹਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਆਪਣੀ ਨਿਹਚਾ ਕਿਵੇਂ ਬਣਾਈ ਰੱਖੀ?
-
ਰੋਮਾਨੀਆ ਦੇ ਬਹੁਤ ਸਾਰੇ ਪ੍ਰਚਾਰਕ ਯਹੋਵਾਹ ਦੇ ਸੰਗਠਨ ਨੂੰ ਛੱਡ ਕੇ ਕਿਉਂ ਚਲੇ ਗਏ ਅਤੇ ਉਹ ਕਿਵੇਂ ਵਾਪਸ ਮੁੜੇ?
-
ਇਹ ਤਜਰਬੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਕਰਦੇ ਹਨ?