Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?

“ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?

ਜਨਵਰੀ 2018 ਤੋਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਦੇ ਮੁੱਖ ਸਫ਼ੇ ’ਤੇ ਗੱਲਬਾਤ ਕਰਨ ਲਈ ਸੁਝਾਅ ਦਿੱਤੇ ਜਾ ਰਹੇ ਹਨ। ਅਸੀਂ ਇਨ੍ਹਾਂ ਨੂੰ ਕਿਵੇਂ ਵਰਤ ਸਕਦੇ ਹਾਂ?

ਵਿਦਿਆਰਥੀ ਭਾਗ ਪੇਸ਼ ਕਰਦੇ ਵੇਲੇ: ਤੁਸੀਂ “ਗੱਲਬਾਤ ਕਰਨ ਲਈ ਸੁਝਾਅ” ਭਾਗ ਤੋਂ ਸਵਾਲ, ਹਵਾਲਾ ਅਤੇ ਅਗਲੀ ਵਾਰ ਲਈ ਸਵਾਲ ਵਰਤ ਸਕਦੇ ਹੋ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਪ੍ਰਚਾਰ ਲਈ ਵੀਡੀਓ ਦੀ ਹੂ-ਬਹੂ ਨਕਲ ਕਰੋ। ਗੱਲਬਾਤ ਕਰਨ ਲਈ ਤੁਸੀਂ ਕੋਈ ਵੱਖਰੀ ਸੈਟਿੰਗ, ਅਲੱਗ ਸ਼ੁਰੂਆਤ ਜਾਂ ਕਿਸੇ ਹੋਰ ਤਰੀਕੇ ਨਾਲ ਤਰਕ ਕਰ ਸਕਦੇ ਹੋ। ਤੁਸੀਂ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰ ਸਕਦੇ ਹੋ ਭਾਵੇਂ ਕਿ ਹਿਦਾਇਤਾਂ ਵਿਚ ਇਸ ਨੂੰ ਪੇਸ਼ ਕਰਨ ਬਾਰੇ ਨਹੀਂ ਵੀ ਦੱਸਿਆ ਗਿਆ।

ਪ੍ਰਚਾਰ ਕਰਦੇ ਵੇਲੇ: “ਗੱਲਬਾਤ ਕਰਨ ਲਈ ਸੁਝਾਅ” ਪ੍ਰਚਾਰ ਵਿਚ ਸਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ ਅਤੇ ਹੋਰ ਜਾਣਨਾ ਚਾਹੁੰਦਾ ਹੈ, ਤਾਂ ਤੁਸੀਂ ਦੁਬਾਰਾ ਮੁਲਾਕਾਤ ਕਰਨ ਲਈ ਦਿੱਤੇ ਸੁਝਾਅ ਨੂੰ ਵਰਤ ਸਕਦੇ ਹੋ। ਤੁਸੀਂ ਇਨ੍ਹਾਂ ਸੁਝਾਵਾਂ ਵਿਚ ਫੇਰ-ਬਦਲ ਕਰ ਸਕਦੇ ਹੋ ਜਾਂ ਕਿਸੇ ਵੱਖਰੇ ਵਿਸ਼ੇ ’ਤੇ ਗੱਲ ਕਰ ਸਕਦੇ ਹੋ। ਕੀ ਪਿਛਲੇ ਮਹੀਨੇ ਦੀ ਪੇਸ਼ਕਾਰੀ ਜਾਂ ਕੋਈ ਹੋਰ ਆਇਤ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਜ਼ਿਆਦਾ ਪਸੰਦ ਆਵੇਗੀ? ਕੀ ਤੁਹਾਡੇ ਇਲਾਕੇ ਦੇ ਲੋਕ ਹਾਲ ਹੀ ਵਿਚ ਵਾਪਰੀ ਕੋਈ ਘਟਨਾ ਜਾਂ ਖ਼ਬਰ ਬਾਰੇ ਗੱਲ ਕਰਨੀ ਚਾਹੁੰਦੇ ਹਨ? ਤੁਸੀਂ ਇਨ੍ਹਾਂ ਸੁਝਾਵਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤ ਸਕਦੇ ਹੋ। ਪਰ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਤੁਸੀਂ “ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ” ਕਰੋ ਤਾਂਕਿ ਤੁਸੀਂ “ਇਹ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਸੁਣਾ” ਸਕੋ।—1 ਕੁਰਿੰ 9:22, 23.