ਪ੍ਰਚਾਰ ਵਿਚ ਕੀ ਕਹੀਏ
ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? (T-31)
ਸਵਾਲ: ਕੀ ਤੁਸੀਂ ਇੱਦਾਂ ਦੇ ਸਮੇਂ ਵਿਚ ਰਹਿਣਾ ਚਾਹੋਗੇ ਜਦੋਂ ਤੁਹਾਨੂੰ ਆਪਣੇ ਕੰਮ ਤੋਂ ਖ਼ੁਸ਼ੀ ਅਤੇ ਤਸੱਲੀ ਮਿਲੇਗੀ, ਕੋਈ ਬੀਮਾਰੀ ਜਾਂ ਦੁੱਖ ਨਹੀਂ ਹੋਵੇਗਾ, ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਹਮੇਸ਼ਾ ਲਈ ਰਹੋਗੇ?
ਹਵਾਲਾ: ਜ਼ਬੂ 37:11, 29
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਇਹ ਸਭ ਕਿੱਦਾਂ ਹੋਵੇਗਾ।
ਸੱਚਾਈ ਸਿਖਾਓ
ਸਵਾਲ: ਕੀ ਰੱਬ ਸਾਡੇ ’ਤੇ ਦੁੱਖ ਲਿਆਉਂਦਾ ਹੈ ਜਾਂ ਇਸ ਦਾ ਕੋਈ ਹੋਰ ਕਾਰਨ ਹੈ?
ਹਵਾਲਾ: ਅੱਯੂ 34:10
ਸੱਚਾਈ: ਰੱਬ ਕਦੇ ਵੀ ਸਾਨੂੰ ਦੁੱਖ ਨਹੀਂ ਦਿੰਦਾ। ਇਸ ਦੀ ਬਜਾਇ, ਸਾਡੇ ਦੁੱਖਾਂ ਦਾ ਕਾਰਨ ਸ਼ੈਤਾਨ ਤੇ ਇਨਸਾਨਾਂ ਦੇ ਗ਼ਲਤ ਫ਼ੈਸਲੇ ਹਨ ਅਤੇ ਨਾਲੇ ਕਦੇ-ਕਦੇ ਅਸੀਂ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਹੁੰਦੇ ਹਾਂ। ਜਦੋਂ ਅਸੀਂ ਦੁੱਖ ਝੱਲਦੇ ਹਾਂ, ਤਾਂ ਰੱਬ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਸੱਚ-ਮੁੱਚ, ਉਹ ਸਾਡੀ ਬਹੁਤ ਪਰਵਾਹ ਕਰਦਾ ਹੈ।
ਬਾਈਬਲ ਕਿਉਂ ਪੜ੍ਹੀਏ? (ਵੀਡੀਓ)
ਸਵਾਲ: ਤੁਹਾਡੇ ਖ਼ਿਆਲ ਵਿਚ ਕੀ ਇਹ ਦੁਨੀਆਂ ਰੱਬ ਦੇ ਹੱਥ ਵਿਚ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਜੋ ਕਹਿੰਦੀ ਹੈ ਉਹ ਜਾਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇ। ਇਹ ਛੋਟਾ ਜਿਹਾ ਵੀਡੀਓ ਇਸ ਬਾਰੇ ਦੱਸਦਾ ਹੈ। [ਵੀਡੀਓ ਚਲਾਓ।]
ਪੇਸ਼ ਕਰੋ: ਇਸ ਬਰੋਸ਼ਰ ਦਾ ਪਾਠ 8 ਦੱਸਦਾ ਹੈ ਕਿ ਪਰਮੇਸ਼ੁਰ ਨੇ ਹਾਲੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਅਤੇ ਉਹ ਕੀ ਕਰਨ ਦਾ ਇਰਾਦਾ ਰੱਖਦਾ ਹੈ। [ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰੋ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ