Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਮੈਂ ਹਾਜ਼ਰ ਹਾਂ, ਮੈਨੂੰ ਘੱਲੋ”

“ਮੈਂ ਹਾਜ਼ਰ ਹਾਂ, ਮੈਨੂੰ ਘੱਲੋ”

ਸਾਨੂੰ ਯਸਾਯਾਹ ਵਰਗਾ ਰਵੱਈਆ ਰੱਖਣਾ ਚਾਹੀਦਾ ਹੈ। ਉਸ ਨੇ ਵਿਸ਼ਵਾਸ ਦਿਖਾਇਆ ਅਤੇ ਝੱਟ ਹੀ ਉਸ ਜਗ੍ਹਾ ਜਾਣ ਨੂੰ ਤਿਆਰ ਹੋ ਗਿਆ ਜਿੱਥੇ ਲੋੜ ਸੀ, ਭਾਵੇਂ ਕਿ ਉਸ ਨੂੰ ਪੂਰੀ ਜਾਣਕਾਰੀ ਨਹੀਂ ਸੀ। (ਯਸਾ 6:8) ਕੀ ਤੁਸੀਂ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਸਕਦੇ ਹੋ ਤਾਂਕਿ ਤੁਸੀਂ ਉੱਥੇ ਜਾ ਕੇ ਸੇਵਾ ਕਰ ਸਕੋ ਜਿੱਥੇ ਰਾਜ ਜੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? (ਜ਼ਬੂ 110:3) ਬਿਨਾਂ ਸ਼ੱਕ, ਕਿਸੇ ਹੋਰ ਜਗ੍ਹਾ ਜਾਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ‘ਪੂਰਾ ਹਿਸਾਬ ਲਾਈਏ।’ (ਲੂਕਾ 14:27, 28) ਪਰ ਪ੍ਰਚਾਰ ਦੇ ਕੰਮ ਲਈ ਕੁਰਬਾਨੀਆਂ ਕਰਨ ਲਈ ਤਿਆਰ ਰਹੋ। (ਮੱਤੀ 8:20; ਮਰ 10:28-30) ਉੱਥੇ ਜਾਣਾ ਜਿੱਥੇ ਜ਼ਿਆਦਾ ਲੋੜ ਹੈ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਯਹੋਵਾਹ ਦੀ ਸੇਵਾ ਕਰਨ ਨਾਲ ਜੋ ਬਰਕਤਾਂ ਮਿਲਦੀਆਂ ਹਨ, ਉਹ ਸਾਡੀਆਂ ਕੁਰਬਾਨੀਆਂ ਨਾਲੋਂ ਕਿਤੇ ਜ਼ਿਆਦਾ ਹੁੰਦੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:

  • ਇਕਵੇਡਾਰ ਵਿਚ ਸੇਵਾ ਕਰਨ ਲਈ ਵਿਲੀਅਮਜ਼ ਪਰਿਵਾਰ ਦੇ ਹਰ ਮੈਂਬਰ ਨੇ ਕਿਹੜੀਆਂ ਕੁਝ ਕੁਰਬਾਨੀਆਂ ਕੀਤੀਆਂ?

  • ਇਸ ਦੇਸ਼ ਵਿਚ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਹੜੀਆਂ ਗੱਲਾਂ ’ਤੇ ਗੌਰ ਕੀਤਾ?

  • ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

  • ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਕਿੱਥੇ ਜ਼ਿਆਦਾ ਲੋੜ ਹੈ, ਤੁਸੀਂ ਹੋਰ ਜਾਣਕਾਰੀ ਕਿੱਥੋਂ ਲੈ ਸਕਦੇ ਹੋ?

ਆਪਣੀ ਅਗਲੀ ਪਰਿਵਾਰਕ ਸਟੱਡੀ ਦੌਰਾਨ ਥੱਲੇ ਦਿੱਤੇ ਸਵਾਲਾਂ ’ਤੇ ਚਰਚਾ ਕਰੋ:

  • ਸਾਰਾ ਪਰਿਵਾਰ ਮਿਲ ਕੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਕਿਵੇਂ ਲੈ ਸਕਦਾ ਹੈ? (km 8/11 4-6)

  • ਜੇ ਅਸੀਂ ਉੱਥੇ ਜਾ ਕੇ ਸੇਵਾ ਨਹੀਂ ਕਰ ਸਕਦੇ ਜਿੱਥੇ ਜ਼ਿਆਦਾ ਲੋੜ ਹੈ, ਤਾਂ ਅਸੀਂ ਆਪਣੀ ਮੰਡਲੀ ਦੀ ਹੋਰ ਕਿਹੜੇ ਤਰੀਕਿਆਂ ਨਾਲ ਮਦਦ ਕਰ ਸਕਦੇ ਹਾਂ? (w16.03 23-25)