Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 11-16

ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ

ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ

ਇਹ ਭਵਿੱਖਬਾਣੀ ਇਜ਼ਰਾਈਲੀਆਂ ’ਤੇ ਕਿਵੇਂ ਲਾਗੂ ਹੁੰਦੀ ਹੈ

  • ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਂਦੇ ਸਮੇਂ ਇਜ਼ਰਾਈਲੀਆਂ ਨੂੰ ਨਾ ਤਾਂ ਰਸਤੇ ਵਿਚ ਅਤੇ ਨਾ ਹੀ ਦੁਬਾਰਾ ਉਸਾਰੇ ਗਏ ਦੇਸ਼ ਵਿਚ ਜੰਗਲੀ ਜਾਨਵਰਾਂ ਜਾਂ ਵਹਿਸ਼ੀ ਮਨੁੱਖਾਂ ਤੋਂ ਡਰਨ ਦੀ ਲੋੜ ਸੀ।ਅਜ਼ 8:21, 22

ਇਹ ਭਵਿੱਖਬਾਣੀ ਸਾਡੇ ਸਮੇਂ ਵਿਚ ਕਿਵੇਂ ਲਾਗੂ ਹੁੰਦੀ ਹੈ

  • ਯਹੋਵਾਹ ਦੀ ਸਿੱਖਿਆ ਨੇ ਲੋਕਾਂ ਦੇ ਸੁਭਾਅ ਨੂੰ ਬਦਲਿਆ ਹੈ। ਜਿਹੜੇ ਲੋਕ ਪਹਿਲਾਂ ਹਿੰਸਕ ਸਨ, ਉਹ ਹੁਣ ਸ਼ਾਂਤੀ-ਪਸੰਦ ਬਣ ਗਏ ਹਨ। ਰੱਬ ਦੀ ਸਿੱਖਿਆ ਨੇ ਲੋਕਾਂ ਵਿਚ ਪਿਆਰ ਅਤੇ ਸ਼ਾਂਤੀ ਭਰਿਆ ਮਾਹੌਲ ਪੈਦਾ ਕੀਤਾ ਹੈ

ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਕਿਵੇਂ ਪੂਰੀ ਹੋਵੇਗੀ

  • ਪਰਮੇਸ਼ੁਰ ਦੇ ਮੁਢਲੇ ਮਕਸਦ ਅਨੁਸਾਰ ਸਾਰੀ ਧਰਤੀ ਦੁਬਾਰਾ ਬਾਗ਼ ਵਰਗੀ ਬਣਾਈ ਜਾਵੇਗੀ ਜਿੱਥੇ ਸੁੱਖ-ਸ਼ਾਂਤੀ ਹੋਵੇਗੀ। ਕੋਈ ਵੀ ਇਨਸਾਨ ਜਾਂ ਜਾਨਵਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ

ਰੱਬ ਦੀ ਸਿੱਖਿਆ ਕਰਕੇ ਪੌਲੁਸ ਬਦਲ ਗਿਆ ਸੀ

  • ਫ਼ਰੀਸੀ ਹੁੰਦੇ ਸਮੇਂ ਉਹ ਜਾਨਵਰਾਂ ਵਾਂਗ ਪੇਸ਼ ਆਉਂਦਾ ਸੀ।1 ਤਿਮੋ 1:13

  • ਸਹੀ ਸਿੱਖਿਆ ਨੇ ਉਸ ਦੇ ਸੁਭਾਅ ਨੂੰ ਬਦਲ ਦਿੱਤਾ।ਕੁਲੁ 3:8-10