ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ’ਤੇ ਜਿੱਤ
ਯਹੋਵਾਹ ਪੱਖਪਾਤ ਨਹੀਂ ਕਰਦਾ। (ਰਸੂ 10:34, 35) ਉਹ ਹਰ ‘ਕੌਮ, ਕਬੀਲੇ, ਨਸਲ ਅਤੇ ਬੋਲੀ” ਦੇ ਲੋਕਾਂ ਨੂੰ ਕਬੂਲ ਕਰਦਾ ਹੈ। (ਪ੍ਰਕਾ 7:9) ਇਸ ਲਈ ਮਸੀਹੀ ਮੰਡਲੀ ਵਿਚ ਪੱਖਪਾਤ ਜਾਂ ਭੇਦ-ਭਾਵ ਲਈ ਕੋਈ ਜਗ੍ਹਾ ਨਹੀਂ ਹੈ। (ਯਾਕੂ 2:1-4) ਯਹੋਵਾਹ ਦੀ ਸਿੱਖਿਆ ਕਰਕੇ ਸਾਡੇ ਵਿਚ ਸ਼ਾਂਤੀ ਭਰਿਆ ਮਾਹੌਲ ਹੈ ਤੇ ਇਸ ਮਾਹੌਲ ਵਿਚ ਅਸੀਂ ਲੋਕਾਂ ਦੇ ਸੁਭਾਅ ਬਦਲਦੇ ਦੇਖੇ ਹਨ। (ਯਸਾ 11:6-9) ਜਿੱਦਾਂ-ਜਿੱਦਾਂ ਅਸੀਂ ਆਪਣੇ ਦਿਲ ਵਿੱਚੋਂ ਪੱਖਪਾਤ ਦੀ ਜੜ੍ਹ ਨੂੰ ਪੁੱਟਣ ਦੀ ਕੋਸ਼ਿਸ਼ ਕਰਦੇ ਹਾਂ, ਉੱਦਾਂ-ਉੱਦਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ।
ਜੌਨੀ ਅਤੇ ਗਿਡੀਅਨ: ਇਕ ਸਮੇਂ ਤੇ ਦੁਸ਼ਮਣ ਪਰ ਹੁਣ ਭਰਾ ਵੀਡੀਓ ਦੇਖੋ ਅਤੇ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਭੇਦ-ਭਾਵ ਅਤੇ ਪੱਖਪਾਤ ਨੂੰ ਖ਼ਤਮ ਕਰਨ ਲਈ ਕੀਤੀਆਂ ਜਾਂਦੀਆਂ ਇਨਸਾਨੀ ਕੋਸ਼ਿਸ਼ਾਂ ਨਾਲੋਂ ਪਰਮੇਸ਼ੁਰ ਦੀ ਸਿੱਖਿਆ ਕਿਉਂ ਉੱਤਮ ਹੈ?
-
ਦੁਨੀਆਂ ਭਰ ਵਿਚ ਸਾਡੇ ਭਾਈਚਾਰੇ ਦੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗਦੀ ਹੈ?
-
ਜਦੋਂ ਅਸੀਂ ਏਕਤਾ ਬਣਾਈ ਰੱਖਦੇ ਹਾਂ, ਤਾਂ ਯਹੋਵਾਹ ਦੀ ਕਿਵੇਂ ਮਹਿਮਾ ਹੁੰਦੀ ਹੈ?