Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤ ਕੇ ਦਿਲ ਤਕ ਪਹੁੰਚੋ

ਹੋਰ ਵਧੀਆ ਪ੍ਰਚਾਰਕ ਬਣੋਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤ ਕੇ ਦਿਲ ਤਕ ਪਹੁੰਚੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਲੋਕਾਂ ਨੂੰ ਯਹੋਵਾਹ ਦੇ ਮਿਆਰਾਂ ਨੂੰ ਜਾਣਨ ਅਤੇ ਇਨ੍ਹਾਂ ਅਨੁਸਾਰ ਚੱਲਣ ਦੀ ਲੋੜ ਹੈ ਤਾਂਕਿ ਉਹ ਉਨ੍ਹਾਂ ਦੀ ਭਗਤੀ ਮਨਜ਼ੂਰ ਕਰੇ। (ਯਸਾ 2:3, 4) ਸਟੱਡੀ ਕਰਾਉਣ ਲਈ ਸਾਡੀ ਦੂਜੀ ਕਿਤਾਬ ਪਰਮੇਸ਼ੁਰ ਨਾਲ ਪਿਆਰ ਬਾਈਬਲ ਵਿਦਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਨ। (ਇਬ 5:14) ਸਿਖਾਉਂਦੇ ਵੇਲੇ ਸਾਨੂੰ ਉਨ੍ਹਾਂ ਦੇ ਦਿਲਾਂ ਤਕ ਪਹੁੰਚਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਨੂੰ ਬਦਲਾਅ ਕਰਨ ਦੀ ਹੱਲਾਸ਼ੇਰੀ ਮਿਲੇ।ਰੋਮੀ 6:17.

ਇਸ ਤਰ੍ਹਾਂ ਕਿਵੇਂ ਕਰੀਏ:

  • ਵਿਦਿਆਰਥੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਚੰਗੀ ਤਰ੍ਹਾਂ ਤਿਆਰੀ ਕਰੋ। ਇਸ ਤਰ੍ਹਾਂ ਦੇ ਸਵਾਲ ਤਿਆਰ ਕਰੋ ਜਿਨ੍ਹਾਂ ਦੀ ਮਦਦ ਨਾਲ ਜਾਣਕਾਰੀ ਬਾਰੇ ਵਿਦਿਆਰਥੀ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਰ ਕਰ ਸਕੇ।ਕਹਾ 20:5; be 259

  • ਕਿਤਾਬ ਵਿਚ ਦਿੱਤੀਆਂ ਡੱਬੀਆਂ ਦਾ ਇਸਤੇਮਾਲ ਕਰੋ ਜਿਸ ਨਾਲ ਵਿਦਿਆਰਥੀ ਨੂੰ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਦੀ ਅਹਿਮੀਅਤ ਪਤਾ ਲੱਗੇਗੀ

  • ਜ਼ਮੀਰ ਸੰਬੰਧੀ ਮਾਮਲਿਆਂ ਬਾਰੇ ਸੋਚ-ਵਿਚਾਰ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ, ਪਰ ਉਸ ਲਈ ਫ਼ੈਸਲੇ ਨਾ ਕਰੋ।ਗਲਾ 6:5

  • ਧਿਆਨ ਨਾਲ ਦੇਖੋ ਕਿ ਵਿਦਿਆਰਥੀ ਨੂੰ ਬਾਈਬਲ ਦਾ ਕਿਹੜਾ ਅਸੂਲ ਲਾਗੂ ਕਰਨ ਵਿਚ ਮਦਦ ਦੀ ਲੋੜ ਹੈ। ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਯਹੋਵਾਹ ਲਈ ਪਿਆਰ ਹੋਣ ਕਰਕੇ ਆਪਣੇ ਵਿਚ ਬਦਲਾਅ ਕਰੇ।ਕਹਾ 27:11; ਯੂਹੰ 14:31