“ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ”
“ਆਖਰੀ ਦਿਨਾਂ ਦੇ ਵਿੱਚ” |
ਉਹ ਸਮਾਂ ਜਿਸ ਵਿਚ ਅਸੀਂ ਰਹਿੰਦੇ ਹਾਂ |
“ਯਹੋਵਾਹ ਦੇ ਭਵਨ ਦਾ ਪਰਬਤ” |
ਯਹੋਵਾਹ ਦੀ ਉੱਚੀ-ਸੁੱਚੀ ਭਗਤੀ |
“ਸਭ ਕੌਮਾਂ ਉਸ ਦੀ ਵੱਲ ਵਗਣਗੀਆਂ” |
ਸ਼ੁੱਧ ਭਗਤੀ ਅਪਣਾਉਣ ਵਾਲੇ ਇਕਮੁੱਠ ਹੋ ਕੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ |
“ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ” |
ਸੱਚੇ ਭਗਤ ਦੂਸਰਿਆਂ ਨੂੰ ਭਗਤੀ ਕਰਨ ਦਾ ਸੱਦਾ ਦਿੰਦੇ ਹਨ |
“ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ” |
ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਸੇਧ ਦਿੰਦਾ ਹੈ ਅਤੇ ਆਪਣੇ ਰਾਹਾਂ ’ਤੇ ਚੱਲਣ ਵਿਚ ਸਾਡੀ ਮਦਦ ਕਰਦਾ ਹੈ |
“ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ” |
ਯਸਾਯਾਹ ਦੱਸਦਾ ਹੈ ਕਿ ਲੋਕ ਹਥਿਆਰਾਂ ਨੂੰ ਖੇਤੀ-ਬਾੜੀ ਕਰਨ ਵਾਲੇ ਸੰਦਾਂ ਵਿਚ ਬਦਲਣਗੇ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕ ਸ਼ਾਂਤੀ ਨਾਲ ਰਹਿਣਗੇ। ਯਸਾਯਾਹ ਦੇ ਜ਼ਮਾਨੇ ਵਿਚ ਇਹ ਸੰਦ ਕਿਹੜੇ ਸਨ? |
“ਤਲਵਾਰਾਂ ਨੂੰ ਫਾਲੇ” |
ਫਾਲ਼ਾ ਹਲ਼ ਦਾ ਹਿੱਸਾ ਹੁੰਦਾ ਸੀ ਜੋ ਜ਼ਮੀਨ ਵਿਚ ਧੱਸ ਕੇ ਜ਼ਮੀਨ ਨੂੰ ਪੁੱਟਦਾ ਯਾਨੀ ਵਾਹੁੰਦਾ ਸੀ। ਕੁਝ ਫਾਲੇ ਤਾਂਬੇ ਜਾਂ ਪਿੱਤਲ ਦੇ ਬਣੇ ਹੁੰਦੇ ਸਨ। |
“ਬਰਛਿਆਂ ਨੂੰ ਦਾਤ” |
ਦਾਤ ਸ਼ਾਇਦ ਦਾਤੀ ਵਰਗਾ ਲੋਹੇ ਦਾ ਤਿੱਖਾ ਸੰਦ ਹੁੰਦਾ ਸੀ ਜਿਸ ਦੇ ਨਾਲ ਇਕ ਹੱਥੀ ਲੱਗੀ ਹੁੰਦੀ ਸੀ। ਇਹ ਸੰਦ ਅੰਗੂਰਾਂ ਦੀ ਛਾਂਟੀ ਕਰਨ ਲਈ ਵਰਤਿਆ ਜਾਂਦਾ ਸੀ। |