Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—“ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰੋ

ਹੋਰ ਵਧੀਆ ਪ੍ਰਚਾਰਕ ਬਣੋ—“ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਹੋਵਾਹ ਉਨ੍ਹਾਂ ਦੇ ਦਿਲਾਂ ਵਿਚ ਸੱਚਾਈ ਦੇ ਬੀਆਂ ਨੂੰ ਵਧਣ ਦਿੰਦਾ ਹੈ ਜੋ “ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। (ਰਸੂ 13:48; 1 ਕੁਰਿੰ 3:7) ਜਦੋਂ ਅਸੀਂ ਪ੍ਰਚਾਰ ਵਿਚ ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਹਾਂ ਜੋ ਸਿੱਖੀਆਂ ਗੱਲਾਂ ਲਾਗੂ ਕਰਨੀਆਂ ਚਾਹੁੰਦੇ ਹਨ, ਤਾਂ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ। (1 ਕੁਰਿੰ 9:26) ਬਾਈਬਲ ਵਿਦਿਆਰਥੀਆਂ ਨੂੰ ਸਮਝਣ ਦੀ ਲੋੜ ਹੈ ਕਿ ਮੁਕਤੀ ਪਾਉਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। (1 ਪਤ 3:21) ਅਸੀਂ ਉਨ੍ਹਾਂ ਦੀ ਚੇਲੇ ਬਣਨ ਵਿਚ ਮਦਦ ਕਰਦੇ ਹਾਂ ਜਦੋਂ ਅਸੀਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ, ਪ੍ਰਚਾਰ ਕਰਨਾ ਤੇ ਸਿਖਾਉਣਾ ਅਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਸਿਖਾਉਂਦੇ ਹਾਂ।​—ਮੱਤੀ 28:19, 20.

ਇਸ ਤਰ੍ਹਾਂ ਕਿਵੇਂ ਕਰੀਏ:

  • ਬਾਈਬਲ ਵਿਦਿਆਰਥੀਆਂ ਨੂੰ ਯਾਦ ਕਰਾਓ ਕਿ ਅਸੀਂ ਉਨ੍ਹਾਂ ਨੂੰ ਅਧਿਐਨ ਇਸ ਲਈ ਕਰਾਉਂਦੇ ਹਾਂ ਤਾਂਕਿ ਉਹ ਯਹੋਵਾਹ ਬਾਰੇ ‘ਸਿੱਖਣ’ ਤੇ ਉਸ ਨੂੰ ਖ਼ੁਸ਼ ਕਰਨ।​—ਯੂਹੰ 17:3

  • ਉਨ੍ਹਾਂ ਦੀ ਰੁਕਾਵਟਾਂ, ਜਿਵੇਂ ਬੁਰੀਆਂ ਆਦਤਾਂ ਤੇ ਸੰਗਤਾਂ, ਪਾਰ ਕਰਨ ਵਿਚ ਮਦਦ ਕਰੋ ਤਾਂਕਿ ਉਹ ਸੱਚਾਈ ਵਿਚ ਤਰੱਕੀ ਕਰ ਸਕਣ

  • ਬਪਤਿਸਮੇ ਤੋਂ ਪਹਿਲਾਂ ਤੇ ਬਾਅਦ ਵਿਚ ਉਨ੍ਹਾਂ ਨੂੰ ਮਜ਼ਬੂਤ ਕਰਦੇ ਰਹੋ ਤੇ ਹੱਲਾਸ਼ੇਰੀ ਦਿੰਦੇ ਰਹੋ।—ਰਸੂ 14:22

ਯਹੋਵਾਹ ਤੁਹਾਡੀ ਮਦਦ ਕਰੇਗਾ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸ਼ਾਇਦ ਕੋਈ ਵਿਅਕਤੀ ਸਮਰਪਣ ਕਰਨ ਤੇ ਬਪਤਿਸਮਾ ਲੈਣ ਤੋਂ ਕਿਉਂ ਡਰਦਾ ਹੋਵੇ?

  • ਬਾਈਬਲ ਵਿਦਿਆਰਥੀਆਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ?

  • ਅਸੀਂ ਯਸਾਯਾਹ 41:10 ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

  • ਭਾਵੇਂ ਅਸੀਂ ਪਾਪੀ ਹਾਂ, ਪਰ ਕਿਹੜੇ ਗੁਣਾਂ ਕਰਕੇ ਅਸੀਂ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ ਜੋ ਉਸ ਨੂੰ ਮਨਜ਼ੂਰ ਹੋਵੇ?

ਚੇਲੇ ਬਣਾਉਣ ਦਾ ਕੰਮ ਕਰ ਕੇ ਅਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਿਵੇਂ ਕਰਦੇ ਹਾਂ?