Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਹਾਲਾਤਾਂ ਮੁਤਾਬਕ ਗੱਲਬਾਤ ਢਾਲੋ

ਹੋਰ ਵਧੀਆ ਪ੍ਰਚਾਰਕ ਬਣੋ—ਹਾਲਾਤਾਂ ਮੁਤਾਬਕ ਗੱਲਬਾਤ ਢਾਲੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਹਰ ਤਰ੍ਹਾਂ ਦੇ ਲੋਕਾਂ ਨੂੰ “ਅੰਮ੍ਰਿਤ ਜਲ ਮੁਫ਼ਤ” ਪੀਣ ਦਾ ਸੱਦਾ ਦਿੰਦੇ ਹਨ। (ਪ੍ਰਕਾ 22:17) ਜਲ ਯਹੋਵਾਹ ਦੇ ਉਨ੍ਹਾਂ ਪ੍ਰਬੰਧਾਂ ਨੂੰ ਦਰਸਾਉਂਦਾ ਹੈ ਜੋ ਉਸ ਨੇ ਆਗਿਆਕਾਰ ਲੋਕਾਂ ਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਕੀਤੇ ਹਨ। ਅਲੱਗ-ਅਲੱਗ ਰੀਤੀ-ਰਿਵਾਜ ਕਰਨ ਵਾਲੇ ਅਤੇ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਨੂੰ “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ” ਇਸ ਤਰੀਕੇ ਨਾਲ ਸੁਣਾਉਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਚੰਗੀ ਲੱਗੇ।—ਪ੍ਰਕਾ 14:6.

ਇਸ ਤਰ੍ਹਾਂ ਕਿਵੇਂ ਕਰੀਏ:

  • ਅਜਿਹਾ ਵਿਸ਼ਾ ਅਤੇ ਹਵਾਲਾ ਚੁਣੋ ਜੋ ਤੁਹਾਡੇ ਇਲਾਕੇ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਜਾਵੇ। ਤੁਸੀਂ ਸ਼ਾਇਦ “ਗੱਲਬਾਤ ਕਿਵੇਂ ਕਰੀਏ” ਦੀ ਪੇਸ਼ਕਾਰੀ ਚੁਣੋ ਜਾਂ ਕੋਈ ਅਜਿਹੀ ਪੇਸ਼ਕਾਰੀ ਚੁਣੋ ਜਿਸ ਕਰਕੇ ਲੋਕਾਂ ਨੇ ਤੁਹਾਡੀ ਗੱਲ ਸੁਣੀ। ਲੋਕਾਂ ਨੂੰ ਕਿਹੜੇ ਵਿਸ਼ੇ ਤੇ ਕਿਹੜੀਆਂ ਆਇਤਾਂ ਚੰਗੀਆਂ ਲੱਗਦੀਆਂ ਹਨ? ਕੀ ਕੋਈ ਤਾਜ਼ਾ ਖ਼ਬਰ ਹੈ ਜਿਸ ਬਾਰੇ ਲੋਕ ਸੋਚ ਰਹੇ ਹਨ? ਇਕ ਆਦਮੀ ਜਾਂ ਔਰਤ ਨੂੰ ਕਿਸ ਵਿਸ਼ੇ ਵਿਚ ਦਿਲਚਸਪੀ ਹੋਵੇਗੀ?

  • ਆਪਣੇ ਇਲਾਕੇ ਮੁਤਾਬਕ ਲੋਕਾਂ ਨੂੰ ਦੁਆ-ਸਲਾਮ ਕਰੋ।—2 ਕੁਰਿੰ 6:3, 4

  • “ਸਿਖਾਉਣ ਲਈ ਪ੍ਰਕਾਸ਼ਨ” ਵਿਚ ਦਿੱਤੇ ਪ੍ਰਕਾਸ਼ਨਾਂ ਤੇ ਵੀਡੀਓ ਤੋਂ ਜਾਣੂ ਹੋਵੋ ਤਾਂਕਿ ਤੁਸੀਂ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਦਿਖਾ ਸਕੋ

  • ਆਪਣੇ ਇਲਾਕੇ ਵਿਚ ਮਿਲਣ ਵਾਲੇ ਲੋਕਾਂ ਦੀ ਭਾਸ਼ਾ ਵਿਚ ਪ੍ਰਕਾਸ਼ਨ ਤੇ ਵੀਡੀਓ ਡਾਊਨਲੋਡ ਕਰੋ

  • ਘਰ-ਮਾਲਕ ਦੀਆਂ ਲੋੜਾਂ ਅਨੁਸਾਰ ਆਪਣਾ ਵਿਸ਼ਾ ਢਾਲੋ। (1 ਕੁਰਿੰ 9:19-23) ਮਿਸਾਲ ਲਈ, ਤੁਸੀਂ ਕੀ ਕਹੋਗੇ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਘਰ-ਮਾਲਕ ਦੇ ਕਿਸੇ ਰਿਸ਼ਤੇਦਾਰ ਦੀ ਹਾਲ ਹੀ ਵਿਚ ਮੌਤ ਹੋਈ ਹੈ?

ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਪ੍ਰਚਾਰਕ ਨੇ ਕਿਸ ਵਿਸ਼ੇ ’ਤੇ ਘਰ-ਮਾਲਕ ਨਾਲ ਗੱਲ ਕਰਨੀ ਸ਼ੁਰੂ ਕੀਤੀ?

  • ਘਰ-ਮਾਲਕ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਸੀ?

  • ਇਸ ਮੌਕੇ ’ਤੇ ਕਿਹੜਾ ਹਵਾਲਾ ਦਿਖਾਉਣਾ ਵਧੀਆ ਸੀ ਅਤੇ ਕਿਉਂ?

  • ਤੁਸੀਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਆਪਣੀ ਪੇਸ਼ਕਾਰੀ ਕਿਵੇਂ ਢਾਲ਼ਦੇ ਹੋ?