Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਧਰਤੀ ਨੇ “ਦਰਿਆ ਦਾ ਸਾਰਾ ਪਾਣੀ ਪੀ ਲਿਆ”

ਧਰਤੀ ਨੇ “ਦਰਿਆ ਦਾ ਸਾਰਾ ਪਾਣੀ ਪੀ ਲਿਆ”

ਇਤਿਹਾਸ ਦੌਰਾਨ ਵੱਖੋ-ਵੱਖਰੇ ਸਮਿਆਂ ’ਤੇ ਸਰਕਾਰੀ ਅਧਿਕਾਰੀਆਂ ਨੇ ਯਹੋਵਾਹ ਦੇ ਲੋਕਾਂ ਦੀ ਮਦਦ ਕੀਤੀ ਹੈ। (ਅਜ਼ 6:1-12; ਅਸ 8:10-13) ਇੱਥੋਂ ਤਕ ਕਿ ਅੱਜ ਦੇ ਸਮੇਂ ਵਿਚ ਵੀ ਅਸੀਂ ਦੇਖਿਆ ਹੈ ਕਿ “ਧਰਤੀ” ਨੇ “ਦਰਿਆ” ਦਾ ਪਾਣੀ ਪੀਤਾ ਹੈ। “ਧਰਤੀ” ਦੁਨੀਆਂ ਦੇ ਅਜਿਹੇ ਤਾਕਤਵਰ ਅਧਿਕਾਰੀ ਜਾਂ ਸਮੂਹ ਹਨ ਜੋ ਕਾਫ਼ੀ ਹੱਦ ਤਕ ਲਿਹਾਜ਼ ਦਿਖਾਉਣ ਵਾਲੇ ਹਨ ਅਤੇ “ਦਰਿਆ” ਸਤਾਹਟਾਂ ਹਨ ਜੋ “ਅਜਗਰ” ਯਾਨੀ ਸ਼ੈਤਾਨ ਲੈ ਕੇ ਆਉਂਦਾ ਹੈ। (ਪ੍ਰਕਾ 12:16) ‘ਬਚਾਅ ਦਾ ਪਰਮੇਸ਼ੁਰ’ ਯਹੋਵਾਹ ਆਪਣੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਸ਼ਾਇਦ ਕਦੀ-ਕਦਾਈਂ ਇਨਸਾਨੀ ਹਾਕਮਾਂ ਨੂੰ ਪ੍ਰੇਰਿਤ ਕਰੇ।—ਜ਼ਬੂ 68:20; ਕਹਾ 21:1.

ਪਰ ਉਦੋਂ ਕੀ ਜੇ ਤੁਸੀਂ ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਹੋ? ਪੂਰਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਦੇਖ ਰਿਹਾ ਹੈ। (ਉਤ 39:21-23; ਜ਼ਬੂ 105:17-20) ਪੱਕਾ ਯਕੀਨ ਰੱਖੋ ਕਿ ਤੁਹਾਨੂੰ ਤੁਹਾਡੀ ਨਿਹਚਾ ਦਾ ਇਨਾਮ ਜ਼ਰੂਰ ਮਿਲੇਗਾ ਅਤੇ ਤੁਹਾਡੀ ਵਫ਼ਾਦਾਰੀ ਕਰਕੇ ਦੁਨੀਆਂ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਹੈ।—ਫ਼ਿਲਿ 1:12-14; ਪ੍ਰਕਾ 2:10.

ਕੋਰੀਆ ਦੇ ਭਰਾਵਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸਾਲਾਂ ਤੋਂ ਦੱਖਣੀ ਕੋਰੀਆ ਵਿਚ ਹਜ਼ਾਰਾਂ ਭਰਾਵਾਂ ਨੂੰ ਜੇਲ੍ਹ ਕਿਉਂ ਹੋਈ?

  • ਕਿਹੜੇ ਕੁਝ ਅਦਾਲਤੀ ਫ਼ੈਸਲਿਆਂ ਕਰਕੇ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਕੁਝ ਭਰਾਵਾਂ ਨੂੰ ਰਿਹਾ ਕਰ ਦਿੱਤਾ ਗਿਆ?

  • ਅਸੀਂ ਦੁਨੀਆਂ ਭਰ ਦੇ ਉਨ੍ਹਾਂ ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ?

  • ਅੱਜ ਸਾਡੇ ਕੋਲ ਜੋ ਵੀ ਆਜ਼ਾਦੀ ਹੈ, ਸਾਨੂੰ ਉਸ ਨੂੰ ਕਿਵੇਂ ਵਰਤਣਾ ਚਾਹੀਦਾ ਹੈ?

  • ਅੱਜ ਕੋਈ ਵੀ ਕਾਨੂੰਨੀ ਜਿੱਤ ਦਾ ਸਿਹਰਾ ਕਿਸ ਨੂੰ ਜਾਂਦਾ ਹੈ?

ਮੈਂ ਆਪਣੀ ਆਜ਼ਾਦੀ ਦੀ ਵਰਤੋਂ ਕਿਵੇਂ ਕਰ ਰਿਹਾ ਹਾਂ?