ਕੋੜ੍ਹ ਬਾਰੇ ਦਿੱਤੇ ਕਾਨੂੰਨਾਂ ਤੋਂ ਸਿੱਖੋ
ਜਿਨ੍ਹਾਂ ਅਸੂਲਾਂ ਦੇ ਆਧਾਰ ਤੇ ਕੋੜ੍ਹ ਦੀ ਬੀਮਾਰੀ ਲਈ ਕਾਨੂੰਨ ਬਣਾਏ ਗਏ ਸਨ, ਉਨ੍ਹਾਂ ਤੋਂ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਰਾਖੀ ਕਰਨ ਬਾਰੇ ਕੀ ਸਿੱਖਦੇ ਹਾਂ?
-
ਯਹੋਵਾਹ ਨੇ ਪੁਜਾਰੀਆਂ ਨੂੰ ਸਿਖਾਇਆ ਕਿ ਉਹ ਫਟਾਫਟ ਕੋੜ੍ਹ ਦੀ ਪਛਾਣ ਕਿਵੇਂ ਕਰ ਸਕਦੇ ਸਨ। ਇਸੇ ਤਰ੍ਹਾਂ ਅੱਜ ਮਸੀਹੀ ਚਰਵਾਹੇ ਵੀ ਇਕਦਮ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।—ਯਾਕੂ 5:14, 15
-
ਇਜ਼ਰਾਈਲੀਆਂ ਨੂੰ ਉਹ ਸਾਰੀਆਂ ਚੀਜ਼ਾਂ ਸੁੱਟਣੀਆਂ ਪੈਂਦੀਆਂ ਸਨ ਜੋ ਕੋੜ੍ਹ ਕਰਕੇ ਅਸ਼ੁੱਧ ਹੋ ਜਾਂਦੀਆਂ ਸਨ। ਮਸੀਹੀਆਂ ਨੂੰ ਵੀ ਹਰ ਉਸ ਚੀਜ਼ ਦਾ ਤਿਆਗ ਕਰਨ ਦੀ ਲੋੜ ਹੈ ਜੋ ਉਨ੍ਹਾਂ ਤੋਂ ਪਾਪ ਕਰਵਾ ਸਕਦੀ ਹੈ ਭਾਵੇਂ ਉਹ ਕਿੰਨੀ ਹੀ ਕੀਮਤੀ ਕਿਉਂ ਨਾ ਹੋਵੇ। (ਮੱਤੀ 18:8, 9) ਇਹ ਚੀਜ਼ਾਂ ਦੋਸਤ, ਮਨੋਰੰਜਨ ਜਾਂ ਆਦਤਾਂ ਹੋ ਸਕਦੀਆਂ ਹਨ
ਇਕ ਮਸੀਹੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਯਹੋਵਾਹ ਦੀ ਮਦਦ ਸਵੀਕਾਰ ਕਰਨੀ ਚਾਹੁੰਦਾ ਹੈ?