ਸਾਡੀ ਮਸੀਹੀ ਜ਼ਿੰਦਗੀ
ਰਸਾਲੇ ਵਰਤਦੇ ਰਹੋ
2018 ਤੋਂ ਪ੍ਰਚਾਰ ਵਿਚ ਵਰਤੇ ਜਾਣ ਵਾਲੇ ਰਸਾਲਿਆਂ ਦੇ ਇਕ ਅੰਕ ਵਿਚ ਸਿਰਫ਼ ਇੱਕੋ ਵਿਸ਼ੇ ਬਾਰੇ ਗੱਲ ਕੀਤੀ ਜਾਂਦੀ ਹੈ। ਇਹ ਸਾਰੇ ਰਸਾਲੇ “ਸਿਖਾਉਣ ਲਈ ਪ੍ਰਕਾਸ਼ਨ” ਦਾ ਹਿੱਸਾ ਹਨ। ਘੁੰਮਣ-ਫਿਰਨ ਜਾਂ ਸਾਮਾਨ ਖ਼ਰੀਦਣ ਜਾਂਦੇ ਸਮੇਂ ਅਸੀਂ ਇਹ ਰਸਾਲੇ ਆਪਣੇ ਨਾਲ ਲਿਜਾ ਸਕਦੇ ਹਾਂ। ਇਨ੍ਹਾਂ ਰਸਾਲਿਆਂ ਨੂੰ ਬਾਈਬਲ ਸਟੱਡੀ ਕਰਾਉਣ ਲਈ ਨਹੀਂ, ਸਗੋਂ ਲੋਕਾਂ ਦੀ ਦਿਲਚਸਪੀ ਜਗਾਉਣ ਲਈ ਤਿਆਰ ਕੀਤਾ ਗਿਆ ਹੈ।
ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਵਿਅਕਤੀ ਨਾਲ ਇਕ ਆਇਤ ਸਾਂਝੀ ਕਰੋ ਅਤੇ ਉਸ ਦੀ ਦਿਲਚਸਪੀ ਮੁਤਾਬਕ ਕੋਈ ਰਸਾਲਾ ਪੇਸ਼ ਕਰੋ। ਮਿਸਾਲ ਲਈ, ਜੇ ਉਸ ਦੇ ਬੱਚੇ ਹਨ ਜਾਂ ਉਹ ਮੌਤ ਦਾ ਗਮ ਸਹਿ ਰਿਹਾ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਬਾਰੇ ਇਕ ਵਧੀਆ ਲੇਖ ਪੜ੍ਹਿਆ ਸੀ। ਕੀ ਮੈਂ ਤੁਹਾਨੂੰ ਦਿਖਾ ਸਕਦਾ?” ਜੇ ਉਹ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਉਸ ਨੂੰ ਪਹਿਲੀ ਮੁਲਾਕਾਤ ’ਤੇ ਹੀ ਉਹ ਰਸਾਲਾ ਦੇ ਸਕਦੇ ਹੋ ਜਾਂ ਉਸ ਦਾ ਲਿੰਕ ਭੇਜ ਸਕਦੇ ਹੋ। ਭਾਵੇਂ ਕਿ ਸਾਡਾ ਮੁੱਖ ਟੀਚਾ ਪ੍ਰਕਾਸ਼ਨ ਵੰਡਣਾ ਨਹੀਂ ਹੈ, ਪਰ ਇਨ੍ਹਾਂ ਦੀ ਮਦਦ ਨਾਲ ਅਸੀਂ ਉਨ੍ਹਾਂ ਲੋਕਾਂ ਨੂੰ ਲੱਭ ਸਕਾਂਗੇ ਜੋ ਸਿੱਖੀਆਂ ਗੱਲਾਂ ’ਤੇ ਚੱਲਣ ਲਈ ਦਿਲੋਂ ਤਿਆਰ ਹਨ।—ਰਸੂ 13:48.
2018
2019
2020
ਤੁਹਾਡੇ ਇਲਾਕੇ ਦੇ ਲੋਕਾਂ ਨੂੰ ਕਿਨ੍ਹਾਂ ਵਿਸ਼ਿਆਂ ਵਿਚ ਦਿਲਚਸਪੀ ਹੈ?