ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?
ਕੀ ਤੁਹਾਡੀ ਉਮਰ 23 ਤੋਂ 65 ਦੇ ਵਿਚ ਹੈ ਅਤੇ ਕੀ ਤੁਸੀਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹੋ? ਕੀ ਤੁਹਾਡੀ ਸਿਹਤ ਚੰਗੀ ਹੈ ਅਤੇ ਕੀ ਤੁਸੀਂ ਉਸ ਜਗ੍ਹਾ ਜਾ ਕੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਕੀ ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਾਸਤੇ ਅਰਜ਼ੀ ਭਰਨ ਬਾਰੇ ਸੋਚਿਆ ਹੈ? ਹੁਣ ਤਕ ਹਜ਼ਾਰਾਂ ਹੀ ਵਿਆਹੇ ਜੋੜਿਆਂ, ਕੁਆਰੇ ਭਰਾਵਾਂ ਅਤੇ ਕੁਆਰੀਆਂ ਭੈਣਾਂ ਨੇ ਅਰਜ਼ੀ ਭਰੀ ਹੈ। ਪਰ ਸਾਨੂੰ ਹੋਰ ਕੁਆਰੇ ਭਰਾਵਾਂ ਦੀ ਲੋੜ ਹੈ। ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ ਅੰਦਰ ਉਸ ਨੂੰ ਖ਼ੁਸ਼ ਕਰਨ ਅਤੇ ਆਪਣੇ ਪੁੱਤਰ ਦੀ ਰੀਸ ਕਰਨ ਦੀ ਇੱਛਾ ਵਧਾਵੇ। (ਜ਼ਬੂ 40:8; ਮੱਤੀ 20:28; ਇਬ 10:7) ਫਿਰ ਤੁਸੀਂ ਇਸ ਸਕੂਲ ਵਿਚ ਜਾਣ ਦੇ ਯੋਗ ਬਣਨ ਲਈ ਆਪਣਾ ਕੰਮ-ਕਾਰ ਜਾਂ ਹੋਰ ਜ਼ਿੰਮੇਵਾਰੀਆਂ ਘਟਾਉਣ ਬਾਰੇ ਸੋਚ ਸਕਦੇ ਹੋ।
ਇਸ ਸਕੂਲ ਵਿਚ ਸਿਖਲਾਈ ਮਿਲਣ ਤੋਂ ਬਾਅਦ ਭੈਣਾਂ-ਭਰਾਵਾਂ ਨੂੰ ਸੇਵਾ ਕਰਨ ਦੇ ਹੋਰ ਕਿਹੜੇ ਮੌਕੇ ਮਿਲੇ ਹਨ? ਕੁਝ ਭੈਣਾਂ-ਭਰਾਵਾਂ ਨੂੰ ਉੱਥੇ ਸੇਵਾ ਕਰਨ ਲਈ ਭੇਜਿਆ ਗਿਆ ਹੈ ਜਿੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਾਂ ਜਿੱਥੇ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਦੂਸਰੇ ਬਾਅਦ ਵਿਚ ਸਹਾਇਕ ਸਫ਼ਰੀ ਨਿਗਾਹਬਾਨਾਂ, ਸਫ਼ਰੀ ਨਿਗਾਹਬਾਨਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ। ਯਹੋਵਾਹ ਦੀ ਸੇਵਾ ਕਰਨ ਦੇ ਹੋਰ ਤਰੀਕਿਆਂ ’ਤੇ ਸੋਚ-ਵਿਚਾਰ ਕਰਦਿਆਂ ਤੁਸੀਂ ਵੀ ਸ਼ਾਇਦ ਯਸਾਯਾਹ ਨਬੀ ਵਾਂਗ ਕਹੋ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ 6:8.
ਮਿਸ਼ਨਰੀ—ਵਾਢੀ ਲਈ ਮਜ਼ਦੂਰ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਮਿਸ਼ਨਰੀਆਂ ਨੂੰ ਕਿਵੇਂ ਚੁਣਿਆ ਜਾਂਦਾ ਹੈ?
-
ਮਿਸ਼ਨਰੀ ਕਿਹੜੇ ਕੰਮ ਕਰ ਰਹੇ ਹਨ?
-
ਮਿਸ਼ਨਰੀਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?