ਪ੍ਰਾਸਚਿਤ ਦੇ ਦਿਨ ਤੋਂ ਅਸੀਂ ਕੀ ਸਿੱਖਦੇ ਹਾਂ?
ਅਸੀਂ ਪ੍ਰਾਸਚਿਤ ਦੇ ਦਿਨ ’ਤੇ ਧੂਪ ਦੀ ਵਰਤੋਂ ਤੋਂ ਕੀ ਸਿੱਖ ਸਕਦੇ ਹਾਂ?
-
ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਧੂਪ ਵਾਂਗ ਹਨ ਜਿਨ੍ਹਾਂ ਨੂੰ ਉਹ ਸਵੀਕਾਰ ਕਰਦਾ ਹੈ। (ਜ਼ਬੂ 141:2) ਜਿੱਦਾਂ ਮਹਾਂ ਪੁਜਾਰੀ ਗਹਿਰੇ ਆਦਰ ਨਾਲ ਯਹੋਵਾਹ ਅੱਗੇ ਧੂਪ ਲਿਆਉਂਦਾ ਸੀ, ਉੱਦਾਂ ਅਸੀਂ ਵੀ ਸ਼ਰਧਾ ਅਤੇ ਆਦਰ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ
-
ਮਹਾਂ ਪੁਜਾਰੀ ਨੂੰ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਣੀ ਪੈਂਦੀ ਸੀ। ਇਸੇ ਤਰ੍ਹਾਂ ਯਿਸੂ ਨੂੰ ਜਾਨ ਕੁਰਬਾਨ ਕਰਨ ਤੋਂ ਪਹਿਲਾਂ ਆਪਣੀ ਖਰਿਆਈ ਅਤੇ ਵਫ਼ਾਦਾਰੀ ਦਾ ਸਬੂਤ ਦੇਣਾ ਪਿਆ ਤਾਂਕਿ ਯਹੋਵਾਹ ਉਸ ਦੀ ਕੁਰਬਾਨੀ ਨੂੰ ਸਵੀਕਾਰ ਕਰ ਸਕੇ
ਮੈਂ ਕੀ ਕਰ ਸਕਦਾ ਹਾਂ ਤਾਂਕਿ ਯਹੋਵਾਹ ਮੇਰੀਆਂ ਬਲ਼ੀਆਂ ਨੂੰ ਸਵੀਕਾਰ ਕਰੇ?