ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ
ਛੇਕੇ ਜਾਣ ਦੇ ਪ੍ਰਬੰਧ ਤੋਂ ਮੰਡਲੀ ਦੀ ਰਾਖੀ ਹੁੰਦੀ ਹੈ ਅਤੇ ਪਾਪ ਕਰਨ ਵਾਲੇ ਵਿਅਕਤੀ ਨੂੰ ਅਨੁਸ਼ਾਸਨ ਵੀ ਮਿਲਦਾ ਹੈ। (1 ਕੁਰਿੰ 5:6, 11) ਯਹੋਵਾਹ ਦੇ ਇਸ ਪ੍ਰਬੰਧ ਦਾ ਸਾਥ ਦੇ ਕੇ ਅਸੀਂ ਪਿਆਰ ਦਿਖਾਉਂਦੇ ਹਾਂ। ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ ਜਦ ਕਿ ਕਿਸੇ ਦੇ ਛੇਕੇ ਜਾਣ ਤੇ ਨਜ਼ਦੀਕੀ ਰਿਸ਼ਤੇਦਾਰਾਂ, ਨਿਆਂ ਕਮੇਟੀ ਅਤੇ ਹੋਰਾਂ ਨੂੰ ਦੁੱਖ ਪਹੁੰਚਦਾ ਹੈ?
ਅਸੀਂ ਯਹੋਵਾਹ ਦੇ ਨਾਂ ਅਤੇ ਪਵਿੱਤਰਤਾ ਲਈ ਠਹਿਰਾਏ ਉਸ ਦੇ ਮਿਆਰਾਂ ਲਈ ਪਿਆਰ ਦਿਖਾਉਂਦੇ ਹਾਂ। (1 ਪਤ 1:14-16) ਨਾਲੇ ਅਸੀਂ ਛੇਕੇ ਗਏ ਵਿਅਕਤੀ ਲਈ ਵੀ ਪਿਆਰ ਦਿਖਾ ਰਹੇ ਹੁੰਦੇ ਹਾਂ। ਸਖ਼ਤ ਅਨੁਸ਼ਾਸਨ ਮਿਲਣ ’ਤੇ ਕਾਫ਼ੀ ਦੁੱਖ ਪਹੁੰਚਦਾ ਹੈ, ਪਰ ਇਸ ਦਾ “ਨਤੀਜਾ ਸ਼ਾਂਤੀ ਅਤੇ ਧਾਰਮਿਕਤਾ” ਹੋ ਸਕਦਾ ਹੈ। (ਇਬ 12:5, 6, 11) ਜੇ ਅਸੀਂ ਛੇਕੇ ਗਏ ਜਾਂ ਮੰਡਲੀ ਨਾਲੋਂ ਨਾਤਾ ਤੋੜ ਚੁੱਕੇ ਵਿਅਕਤੀ ਨਾਲ ਮਿਲਦੇ-ਗਿਲ਼ਦੇ ਹਾਂ, ਤਾਂ ਅਸੀਂ ਯਹੋਵਾਹ ਦੇ ਅਨੁਸ਼ਾਸਨ ਵਿਚ ਰੁਕਾਵਟ ਖੜ੍ਹੀ ਕਰ ਰਹੇ ਹੋਵਾਂਗੇ। ਯਾਦ ਰੱਖੋ ਕਿ ਯਹੋਵਾਹ ਆਪਣੇ ਲੋਕਾਂ ਨੂੰ “ਨਰਮਾਈ ਨਾਲ” ਅਨੁਸ਼ਾਸਨ ਦਿੰਦਾ ਹੈ। (ਯਿਰ 30:11) ਯਹੋਵਾਹ ਦੇ ਅਨੁਸ਼ਾਸਨ ਦਾ ਸਾਥ ਦੇ ਕੇ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿ ਕੇ ਅਸੀਂ ਉਮੀਦ ਰੱਖ ਸਕਾਂਗੇ ਕਿ ਉਹ ਵਿਅਕਤੀ ਸਾਡੇ ਦਇਆਵਾਨ ਪਿਤਾ ਕੋਲ ਜ਼ਰੂਰ ਵਾਪਸ ਮੁੜੇਗਾ।—ਯਸਾ 1:16-18; 55:7.
ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:
-
ਉਦੋਂ ਮਾਪਿਆਂ ਦੇ ਦਿਲ ’ਤੇ ਕੀ ਬੀਤਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਯਹੋਵਾਹ ਨੂੰ ਛੱਡ ਕੇ ਚਲਾ ਜਾਂਦਾ ਹੈ?
-
ਮੰਡਲੀ ਦੇ ਭੈਣ-ਭਰਾ ਛੇਕੇ ਗਏ ਵਿਅਕਤੀ ਦੇ ਪਰਿਵਾਰ ਨੂੰ ਕਿਵੇਂ ਸਹਾਰਾ ਦੇ ਸਕਦੇ ਹਨ?
-
ਬਾਈਬਲ ਦਾ ਕਿਹੜਾ ਬਿਰਤਾਂਤ ਦਿਖਾਉਂਦਾ ਹੈ ਕਿ ਪਰਿਵਾਰ ਨਾਲੋਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਜ਼ਿਆਦਾ ਜ਼ਰੂਰੀ ਹੈ?
-
ਅਸੀਂ ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?