ਸਾਡੀ ਮਸੀਹੀ ਜ਼ਿੰਦਗੀ
ਪ੍ਰਚਾਰ ਦੀ ਸਭਾ ਨੂੰ ਵਧੀਆ ਬਣਾਉਣ ਲਈ ਸੁਝਾਅ
ਮੰਡਲੀ ਦੀਆਂ ਬਾਕੀ ਸਭਾਵਾਂ ਵਾਂਗ ਪ੍ਰਚਾਰ ਦੀ ਸਭਾ ਦਾ ਪ੍ਰਬੰਧ ਵੀ ਯਹੋਵਾਹ ਨੇ ਕੀਤਾ ਹੈ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ। (ਇਬ 10:24, 25) ਇਹ ਸਭਾ ਪੰਜ ਤੋਂ ਸੱਤ ਮਿੰਟ ਦੀ ਹੋਣੀ ਚਾਹੀਦੀ ਹੈ। (ਪਰ ਜੇ ਇਹ ਮੰਡਲੀ ਦੀ ਕਿਸੇ ਸਭਾ ਤੋਂ ਬਾਅਦ ਰੱਖੀ ਜਾਂਦੀ ਹੈ, ਤਾਂ ਇਹ ਹੋਰ ਵੀ ਛੋਟੀ ਹੋਣੀ ਚਾਹੀਦੀ ਹੈ।) ਇਸ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਕੌਣ ਕਿਸ ਦੇ ਨਾਲ ਤੇ ਕਿੱਥੇ ਪ੍ਰਚਾਰ ਕਰੇਗਾ। ਫਿਰ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ। ਸਭਾ ਲੈਣ ਵਾਲੇ ਭਰਾ ਨੂੰ ਇੱਦਾਂ ਦੇ ਸੁਝਾਵਾਂ ’ਤੇ ਚਰਚਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਭੈਣ-ਭਰਾ ਪ੍ਰਚਾਰ ਵਿਚ ਲਾਗੂ ਕਰ ਸਕਦੇ ਹਨ। ਮਿਸਾਲ ਲਈ, ਕਈ ਭੈਣ-ਭਰਾ ਇਕ ਹਫ਼ਤੇ ਬਾਅਦ ਸ਼ਨੀਵਾਰ ਨੂੰ ਪ੍ਰਚਾਰ ’ਤੇ ਆਉਂਦੇ ਹਨ। ਇਸ ਲਈ ਵਧੀਆ ਹੋਵੇਗਾ ਕਿ ਇਸ ਗੱਲ ’ਤੇ ਚਰਚਾ ਕੀਤੀ ਜਾਵੇ ਕਿ ਉਨ੍ਹਾਂ ਨੂੰ ਲੋਕਾਂ ਨਾਲ ਕੀ ਗੱਲ ਕਰਨੀ ਚਾਹੀਦੀ ਹੈ। ਸਭਾ ਲੈਣ ਵਾਲਾ ਭਰਾ ਹੋਰ ਕਿਨ੍ਹਾਂ ਵਿਸ਼ਿਆਂ ’ਤੇ ਗੱਲ ਕਰ ਸਕਦਾ ਹੈ?
-
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਵਿੱਚੋਂ “ਗੱਲਬਾਤ ਕਰਨ ਲਈ ਸੁਝਾਅ” ਤੋਂ
-
ਹਾਲ ਦੀ ਕੋਈ ਘਟਨਾ ਜਾਂ ਖ਼ਬਰ ਨਾਲ ਗੱਲਬਾਤ ਸ਼ੁਰੂ ਕਰੋ
-
ਕਿਸੇ ਇੱਦਾਂ ਦੀ ਗੱਲ ਦਾ ਜਵਾਬ ਕਿਵੇਂ ਦੇਈਏ ਜੋ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ
-
ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਿਵੇਂ ਕਰੀਏ ਜੋ ਨਾਸਤਿਕ ਹੋਵੇ, ਵਿਕਾਸਵਾਦ ਨੂੰ ਮੰਨਦਾ ਹੋਵੇ, ਹੋਰ ਭਾਸ਼ਾ ਬੋਲਦਾ ਹੋਵੇ ਜਾਂ ਅਜਿਹੇ ਧਰਮ ਦਾ ਹੋਵੇ ਜਿਸ ਨੂੰ ਤੁਹਾਡੇ ਇਲਾਕੇ ਵਿਚ ਘੱਟ ਹੀ ਲੋਕ ਮੰਨਦੇ ਹੋਣ
-
jw.org ਵੈੱਬਸਾਈਟ, JW ਲਾਇਬ੍ਰੇਰੀ ਐਪ ਜਾਂ ਬਾਈਬਲ ਨੂੰ ਵਧੀਆ ਤਰੀਕੇ ਨਾਲ ਕਿਵੇਂ ਵਰਤੀਏ
-
“ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕਿਸੇ ਪ੍ਰਕਾਸ਼ਨ ਦੀ ਵਧੀਆ ਵਰਤੋਂ ਕਿਵੇਂ ਕਰੀਏ
-
ਫ਼ੋਨ ’ਤੇ, ਚਿੱਠੀ ਲਿਖ ਕੇ ਜਾਂ ਜਨਤਕ ਥਾਂ ’ਤੇ ਗਵਾਹੀ ਕਿਵੇਂ ਦੇਈਏ ਜਾਂ ਫਿਰ ਰਿਟਰਨ ਵਿਜ਼ਿਟ ਤੇ ਬਾਈਬਲ ਸਟੱਡੀ ਕਿਵੇਂ ਕਰੀਏ
-
ਪ੍ਰਚਾਰ ਕਰਦੇ ਸਮੇਂ ਹੋਰ ਗੱਲਾਂ ਦਾ ਧਿਆਨ ਰੱਖਣ ਬਾਰੇ ਵੀ, ਜਿਵੇਂ ਸੁਰੱਖਿਆ, ਸਹੀ ਤਰੀਕੇ ਨਾਲ ਪੇਸ਼ ਆਉਣਾ, ਸਹੀ ਨਜ਼ਰੀਆ ਰੱਖਣਾ ਜਾਂ ਗੱਲਬਾਤ ਨੂੰ ਢਾਲ਼ਣਾ
-
ਲਗਨ ਨਾਲ ਪੜ੍ਹੋ ਅਤੇ ਸਿਖਾਓ ਬਰੋਸ਼ਰ ਵਿੱਚੋਂ ਕੋਈ ਪਾਠ ਜਾਂ ਵੀਡੀਓ ਤੋਂ
-
ਪ੍ਰਚਾਰ ਵਿਚ ਆਪਣੇ ਸਾਥੀ ਦਾ ਹੌਸਲਾ ਕਿਵੇਂ ਵਧਾਈਏ ਅਤੇ ਉਸ ਦੀ ਕਿਵੇਂ ਮਦਦ ਕਰੀਏ
-
ਪ੍ਰਚਾਰ ਨਾਲ ਜੁੜੀ ਕੋਈ ਆਇਤ ਜਾਂ ਪ੍ਰਚਾਰ ਵਿਚ ਹੋਏ ਵਧੀਆ ਤਜਰਬੇ ’ਤੇ