ਸਾਡੀ ਮਸੀਹੀ ਜ਼ਿੰਦਗੀ
ਭੈਣਾਂ ਹੋਰ ਕਿਹੜੇ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰ ਸਕਦੀਆਂ ਹਨ?
ਭੈਣਾਂ ਰਾਜ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। (ਜ਼ਬੂ 68:11) ਉਹ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਕਰਾਉਂਦੀਆਂ ਹਨ। ਪਾਇਨੀਅਰਿੰਗ ਜ਼ਿਆਦਾਤਰ ਭੈਣਾਂ ਹੀ ਕਰਦੀਆਂ ਹਨ। ਹਜ਼ਾਰਾਂ ਹੀ ਮਿਹਨਤੀ ਭੈਣਾਂ ਬੈਥਲ ਵਿਚ ਕੰਮ ਕਰਦੀਆਂ ਹਨ, ਮਿਸ਼ਨਰੀ ਸੇਵਾ ਕਰਦੀਆਂ ਹਨ, ਉਸਾਰੀ ਤੇ ਅਨੁਵਾਦ ਦਾ ਕੰਮ ਕਰਦੀਆਂ ਹਨ। ਨਿਹਚਾ ਵਿਚ ਮਜ਼ਬੂਤ ਭੈਣਾਂ ਆਪਣੇ ਪਰਿਵਾਰ ਅਤੇ ਮੰਡਲੀ ਦਾ ਹੌਸਲਾ ਵਧਾਉਂਦੀਆਂ ਹਨ। (ਕਹਾ 14:1) ਚਾਹੇ ਕਿ ਭੈਣਾਂ ਬਜ਼ੁਰਗ ਅਤੇ ਸਹਾਇਕ ਸੇਵਕ ਨਹੀਂ ਬਣ ਸਕਦੀਆਂ, ਪਰ ਉਹ ਹੋਰ ਤਰੀਕਿਆਂ ਨਾਲ ਮੰਡਲੀ ਵਿਚ ਸੇਵਾ ਕਰ ਸਕਦੀਆਂ ਹਨ। ਉਹ ਤਰੀਕੇ ਕਿਹੜੇ ਹਨ?
-
ਪਰਮੇਸ਼ੁਰੀ ਗੁਣ ਪੈਦਾ ਕਰ ਕੇ।—1 ਤਿਮੋ 3:11; 1 ਪਤ 3:3-6
-
ਨੌਜਵਾਨ ਜਾਂ ਸੱਚਾਈ ਵਿਚ ਨਵੀਆਂ ਭੈਣਾਂ ਦੀ ਮਦਦ ਕਰ ਕੇ।—ਤੀਤੁ 2:3-5
-
ਚੰਗੀ ਤਰ੍ਹਾਂ ਗਵਾਹੀ ਦੇ ਕੇ ਅਤੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਕੇ
-
ਹੋਰ ਭਾਸ਼ਾ ਸਿੱਖ ਕੇ
-
ਉੱਥੇ ਜਾ ਕੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ
-
ਬੈਥਲ ਸੇਵਾ ਜਾਂ ਭਗਤੀ ਦੀਆਂ ਥਾਵਾਂ ਬਣਾਉਣ ਵਿਚ ਹਿੱਸਾ ਲੈਣ ਲਈ ਫ਼ਾਰਮ ਭਰ ਕੇ
-
ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰ ਕੇ
“ਪ੍ਰਭੂ ਵਿਚ ਸਖ਼ਤ ਮਿਹਨਤ ਕਰਨ ਵਾਲੀਆਂ ਔਰਤਾਂ” ਨਾਂ ਦੀ ਵੀਡੀਓ ਚਲਾਓ ਅਤੇ ਫਿਰ ਇਸ ਸਵਾਲ ਦਾ ਜਵਾਬ ਦਿਓ:
-
ਭੈਣਾਂ ਦੀਆਂ ਕਿਹੜੀਆਂ ਗੱਲਾਂ ਤੋਂ ਤੁਹਾਡਾ ਹੌਸਲਾ ਵਧਿਆ?