ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਦੇ ਧੀਰਜ ਦੀ ਇਕ ਹੱਦ ਹੈ
ਯਹੋਵਾਹ ਨੇ ਸੀਰੀਆ ਨੂੰ ਇਜ਼ਰਾਈਲ ʼਤੇ ਜਿੱਤ ਹਾਸਲ ਕਰਨ ਦਿੱਤੀ (2 ਰਾਜ 17:5, 6; it-2 908 ਪੈਰਾ 5)
ਯਹੋਵਾਹ ਨੇ ਆਪਣੇ ਲੋਕਾਂ ਨੂੰ ਸਜ਼ਾ ਦਿੱਤੀ ਕਿਉਂਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਤ ਬੁਰੇ ਸਨ (2 ਰਾਜ 17:9-12; it-1 414-415)
ਯਹੋਵਾਹ ਨੇ ਇਜ਼ਰਾਈਲੀਆਂ ਨਾਲ ਬਹੁਤ ਧੀਰਜ ਰੱਖਿਆ ਅਤੇ ਉਹ ਉਨ੍ਹਾਂ ਨੂੰ ਵਾਰ-ਵਾਰ ਚੇਤਾਵਨੀਆਂ ਦਿੰਦਾ ਰਿਹਾ (2 ਰਾਜ 17:13, 14)
ਸਾਡਾ ਪਿਆਰਾ ਸਵਰਗੀ ਪਿਤਾ ਨਾਮੁਕੰਮਲ ਇਨਸਾਨਾਂ ਨਾਲ ਬਹੁਤ ਧੀਰਜ ਰੱਖਦਾ ਹੈ। (2 ਪਤ 3:9) ਪਰ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਬਹੁਤ ਜਲਦ ਕਦਮ ਚੁੱਕੇਗਾ ਅਤੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਕੋਈ ਸਾਨੂੰ ਸਲਾਹ ਦਿੰਦਾ ਹੈ, ਤਾਂ ਸਾਨੂੰ ਸਲਾਹ ਸੁਣ ਕੇ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਨਾਲੇ ਸਾਨੂੰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ।