ਸਾਡੀ ਮਸੀਹੀ ਜ਼ਿੰਦਗੀ
ਅਤਿਆਚਾਰ ਹੋਣ ਦੇ ਬਾਵਜੂਦ ਖ਼ੁਸ਼ ਰਹੋ
ਮਸੀਹੀਆਂ ਨੂੰ ਪਤਾ ਹੈ ਕਿ ਉਨ੍ਹਾਂ ʼਤੇ ਅਤਿਆਚਾਰ ਹੋ ਸਕਦੇ ਹਨ। (ਯੂਹੰ 15:20) ਚਾਹੇ ਅਤਿਆਚਾਰ ਹੋਣ ʼਤੇ ਸਾਨੂੰ ਕੁਝ ਹੱਦ ਤਕ ਚਿੰਤਾ ਅਤੇ ਕਈ ਵਾਰ ਦਰਦ ਹੁੰਦਾ ਹੈ, ਪਰ ਧੀਰਜ ਨਾਲ ਸਭ ਕੁਝ ਸਹਿਣ ਕਰਕੇ ਸਾਨੂੰ ਖ਼ੁਸ਼ੀ ਵੀ ਹੁੰਦੀ ਹੈ।—ਮੱਤੀ 5:10-12; 1 ਪਤ 2:19, 20.
ਅਸੀਂ ਖ਼ੁਸ਼ ਰਹਿ ਸਕਦੇ ਹਾਂ—ਅਤਿਆਚਾਰ ਦੇ ਬਾਵਜੂਦ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭਰਾ ਬਾਜ਼ਹੇਨੋਵ ਦੇ ਤਜਰਬੇ ਤੋਂ ਤੁਸੀਂ ਇਨ੍ਹਾਂ ਗੱਲਾਂ ਦੀ ਅਹਿਮੀਅਤ ਬਾਰੇ ਕੀ ਸਿੱਖਿਆ?
-
ਹਰ ਰੋਜ਼ ਬਾਈਬਲ ਪੜ੍ਹਨ ਬਾਰੇ।
-
ਭੈਣਾਂ-ਭਰਾਵਾਂ ਵੱਲੋਂ ਮਿਲਦੀ ਮਦਦ ਬਾਰੇ। a
-
ਲਗਾਤਾਰ ਪ੍ਰਾਰਥਨਾ ਕਰਨ ਬਾਰੇ।
-
ਰਾਜ ਦੇ ਗੀਤ ਗਾਉਣ ਬਾਰੇ।
-
ਆਪਣੀ ਨਿਹਚਾ ਬਾਰੇ ਦੂਜਿਆਂ ਨਾਲ ਗੱਲ ਕਰਨ ਬਾਰੇ।
a ਜੇਲ੍ਹ ਵਿਚ ਕੈਦ ਭੈਣਾਂ-ਭਰਾਵਾਂ ਲਈ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਇੱਥੋਂ ਤਕ ਕਿ ਅਸੀਂ ਪ੍ਰਾਰਥਨਾ ਵਿਚ ਉਨ੍ਹਾਂ ਦੇ ਨਾਂ ਵੀ ਲੈ ਸਕਦੇ ਹਾਂ। ਬ੍ਰਾਂਚ ਆਫ਼ਿਸ ਲਈ ਇਹ ਮੁਮਕਿਨ ਨਹੀਂ ਹੁੰਦਾ ਕਿ ਉਹ ਉਨ੍ਹਾਂ ਤਕ ਸਾਡੀਆਂ ਚਿੱਠੀਆਂ ਪਹੁੰਚਾਉਣ।