ਰੱਬ ਦਾ ਬਚਨ ਖ਼ਜ਼ਾਨਾ ਹੈ
ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ
ਯਹੋਵਾਹ ਨੇ ਯੇਹੂ ਨੂੰ ਦੁਸ਼ਟ ਰਾਜੇ ਅਹਾਬ ਦੇ ਘਰਾਣੇ ਨੂੰ ਮਿਟਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ (2 ਰਾਜ 9:6, 7; w11 11/15 3 ਪੈਰਾ 2)
ਯੇਹੂ ਨੇ ਯਹੋਵਾਹ ਦੇ ਕਹੇ ਮੁਤਾਬਕ ਤੁਰੰਤ ਕਦਮ ਚੁੱਕ ਕੇ ਰਾਜਾ ਯਹੋਰਾਮ (ਜੋ ਅਹਾਬ ਦਾ ਪੁੱਤਰ ਸੀ) ਅਤੇ ਰਾਣੀ ਈਜ਼ਬਲ (ਜੋ ਅਹਾਬ ਦੀ ਵਿਧਵਾ ਸੀ) ਨੂੰ ਮਾਰ ਦਿੱਤਾ (2 ਰਾਜ 9:22-24, 30-33; w11 11/15 4 ਪੈਰੇ 2-3; “‘ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ’—2 ਰਾਜ 9:8” ਨਾਂ ਦਾ ਚਾਰਟ ਦੇਖੋ)
ਯੇਹੂ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਯਹੋਵਾਹ ਵੱਲੋਂ ਮਿਲਿਆ ਕੰਮ ਕੀਤਾ (2 ਰਾਜ 10:17; w11 11/15 5 ਪੈਰੇ 3-4)
ਖ਼ੁਦ ਨੂੰ ਪੁੱਛੋ, ‘ਮੈਂ ਯੇਹੂ ਦੀ ਰੀਸ ਕਰਦਿਆਂ ਮੱਤੀ 28:19, 20 ਵਿਚ ਦਿੱਤਾ ਹੁਕਮ ਕਿਵੇਂ ਮੰਨ ਸਕਦਾ ਹਾਂ?’