ਸਾਡੀ ਮਸੀਹੀ ਜ਼ਿੰਦਗੀ
ਢਿੱਲ-ਮੱਠ ਕਰਨ ਤੋਂ ਕਿਵੇਂ ਬਚੀਏ?
ਢਿੱਲ-ਮੱਠ ਕਰਨ ਵਾਲਾ ਵਿਅਕਤੀ ਉਸੇ ਵੇਲੇ ਕੰਮ ਕਰਨ ਦੀ ਬਜਾਇ ਉਸ ਨੂੰ ਟਾਲਦਾ ਰਹਿੰਦਾ ਹੈ। ਪਰ ਯੇਹੂ ਨੇ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਕੀਤਾ ਜਦੋਂ ਯਹੋਵਾਹ ਨੇ ਉਸ ਨੂੰ ਅਹਾਬ ਦੇ ਘਰਾਣੇ ਨੂੰ ਮਾਰ ਸੁੱਟਣ ਦੀ ਜ਼ਿੰਮੇਵਾਰੀ ਦਿੱਤੀ ਸੀ। (2 ਰਾਜ 9:6, 7, 16) ਕੁਝ ਲੋਕ ਕਹਿੰਦੇ ਹਨ: “ਮੈਂ ਇਕ-ਦੋ ਸਾਲਾਂ ਦੇ ਅੰਦਰ-ਅੰਦਰ ਬਪਤਿਸਮਾ ਲੈ ਲੈਣਾ।” “ਮੈਂ ਛੇਤੀ ਹੀ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾ ਲੈਣੀ।” “ਜਦੋਂ ਹੀ ਮੈਨੂੰ ਵਧੀਆ ਨੌਕਰੀ ਮਿਲ ਗਈ, ਉਦੋਂ ਹੀ ਮੈਂ ਪਾਇਨੀਅਰਿੰਗ ਸ਼ੁਰੂ ਕਰ ਦੇਣੀ।” ਬਾਈਬਲ ਦੀ ਮਦਦ ਨਾਲ ਅਸੀਂ ਭਗਤੀ ਦੇ ਕੰਮਾਂ ਵਿਚ ਢਿੱਲ-ਮੱਠ ਕਰਨ ਤੋਂ ਬਚ ਸਕਦੇ ਹਾਂ ਕਰੀਏ।
ਅੱਗੇ ਦਿੱਤੀਆਂ ਆਇਤਾਂ ਦੀ ਮਦਦ ਨਾਲ ਅਸੀਂ ਢਿੱਲ-ਮੱਠ ਕਰਨ ਤੋਂ ਕਿਵੇਂ ਬਚ ਸਕਦੇ ਹਾਂ?