ਸਾਡੀ ਮਸੀਹੀ ਜ਼ਿੰਦਗੀ
ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਅਨਮੋਲ ਹਨ
ਯਹੋਵਾਹ ਦੀ ਮਰਜ਼ੀ ਮੁਤਾਬਕ ਪ੍ਰਾਰਥਨਾ ਕਰਨੀ ਖ਼ੁਸ਼ਬੂਦਾਰ ਧੂਪ ਵਾਂਗ ਹੈ ਜੋ ਯਹੋਵਾਹ ਦੇ ਮੰਦਰ ਵਿਚ ਬਾਕਾਇਦਾ ਧੁਖਾਈ ਜਾਂਦੀ ਸੀ। (ਜ਼ਬੂ 141:2) ਜਦੋਂ ਅਸੀਂ ਪ੍ਰਾਰਥਨਾ ਵਿਚ ਆਪਣੇ ਸਵਰਗੀ ਪਿਤਾ ਨੂੰ ਆਪਣਾ ਪਿਆਰ ਤੇ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਾਂ, ਉਸ ਨੂੰ ਆਪਣੀਆਂ ਇੱਛਾਵਾਂ ਤੇ ਚਿੰਤਾਵਾਂ ਬਾਰੇ ਦੱਸਦੇ ਅਤੇ ਉਸ ਤੋਂ ਸੇਧ ਮੰਗਦੇ ਹਾਂ, ਤਾਂ ਅਸੀਂ ਉਸ ਨੂੰ ਦਿਖਾਉਂਦੇ ਹਾਂ ਕਿ ਉਸ ਨਾਲ ਸਾਡਾ ਰਿਸ਼ਤਾ ਬਹੁਤ ਅਨਮੋਲ ਹੈ। ਬਿਨਾਂ ਸ਼ੱਕ, ਮੀਟਿੰਗਾਂ ਵਿਚ ਸਾਰਿਆਂ ਸਾਮ੍ਹਣੇ ਕੀਤੀ ਛੋਟੀ ਜਿਹੀ ਪ੍ਰਾਰਥਨਾ ਨੂੰ ਵੀ ਯਹੋਵਾਹ ਸਾਡੀ ਭਗਤੀ ਦਾ ਅਹਿਮ ਹਿੱਸਾ ਸਮਝਦਾ ਹੈ। ਪਰ ਜਦੋਂ ਅਸੀਂ ਇਕੱਲਿਆਂ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦੇ ਹਾਂ ਅਤੇ ਲੰਬੇ ਸਮੇਂ ਲਈ ਉਸ ਨਾਲ ਗੱਲ ਕਰਦੇ ਹਾਂ, ਤਾਂ ਉਸ ਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ!—ਕਹਾ 15:8.
ਮੈਂ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਭਰਾ ਜੌਨਸਨ ਨੂੰ ਕਿਹੜੇ ਸਨਮਾਨ ਮਿਲੇ ਹਨ?
-
ਭਰਾ ਜੌਨਸਨ ਨੇ ਪ੍ਰਾਰਥਨਾ ਕਰ ਕੇ ਯਹੋਵਾਹ ʼਤੇ ਭਰੋਸਾ ਕਿਵੇਂ ਦਿਖਾਇਆ?
-
ਤੁਸੀਂ ਭਰਾ ਜੌਨਸਨ ਦੇ ਤਜਰਬੇ ਤੋਂ ਕੀ ਸਿੱਖਿਆ?