ਰੱਬ ਦਾ ਬਚਨ ਖ਼ਜ਼ਾਨਾ ਹੈ
ਚੌਧਰ ਕਰਨ ਦੀ ਲਾਲਸਾ ਰੱਖਣ ਵਾਲੀ ਇਕ ਦੁਸ਼ਟ ਔਰਤ ਸਜ਼ਾ ਤੋਂ ਨਹੀਂ ਬਚ ਸਕੀ
ਅਥਲਯਾਹ ਨੇ ਯਹੂਦਾਹ ʼਤੇ ਰਾਜ ਕਰਨ ਲਈ ਪੂਰੇ ਸ਼ਾਹੀ ਖ਼ਾਨਦਾਨ ਦਾ ਕਤਲ ਕਰਵਾ ਦਿੱਤਾ (2 ਰਾਜ 11:1; lfb ਪਾਠ 53 ਪੈਰੇ 1-2; “‘ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ’—2 ਰਾਜ 9:8” ਨਾਂ ਦਾ ਚਾਰਟ ਦੇਖੋ)
ਯਹੋਸ਼ਬਾ ਨੇ ਰਾਜ-ਗੱਦੀ ਦੇ ਵਾਰਸ ਯਹੋਆਸ਼ ਨੂੰ ਲੁਕਾਇਆ (2 ਰਾਜ 11:2, 3)
ਮਹਾਂ ਪੁਜਾਰੀ ਯਹੋਯਾਦਾ ਨੇ ਯਹੋਆਸ਼ ਨੂੰ ਰਾਜਾ ਬਣਾਇਆ ਅਤੇ ਦੁਸ਼ਟ ਰਾਣੀ ਅਥਲਯਾਹ ਨੂੰ ਜਾਨੋਂ ਮਰਵਾ ਦਿੱਤਾ ਜੋ ਸ਼ਾਇਦ ਅਹਾਬ ਦੇ ਘਰਾਣੇ ਦੀ ਆਖ਼ਰੀ ਮੈਂਬਰ ਸੀ (2 ਰਾਜ 11:12-16; lfb ਪਾਠ 53 ਪੈਰੇ 3-4)
ਸੋਚ-ਵਿਚਾਰ ਕਰਨ ਲਈ: ਇਸ ਘਟਨਾ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਕਹਾਉਤਾਂ 11:21 ਅਤੇ ਉਪਦੇਸ਼ਕ ਦੀ ਕਿਤਾਬ 8:12, 13 ਵਿਚ ਲਿਖੀਆਂ ਗੱਲਾਂ ਬਿਲਕੁਲ ਸੱਚ ਹਨ?