ਸਾਡੀ ਮਸੀਹੀ ਜ਼ਿੰਦਗੀ
ਮਸੀਹੀਆਂ ਨੂੰ ਅੱਗੇ ਕਿਉਂ ਵਧਣਾ ਚਾਹੀਦਾ ਹੈ?
ਮਸੀਹੀਆਂ ਨੂੰ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਹਾਸਲ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ, ਜਿਵੇਂ ਕਿ ਪਾਇਨੀਅਰਿੰਗ, ਬੈਥਲ ਵਿਚ ਸੇਵਾ ਅਤੇ ਕਿੰਗਡਮ ਹਾਲਾਂ ਦੀ ਉਸਾਰੀ। ਇਸ ਤੋਂ ਇਲਾਵਾ, ਭਰਾਵਾਂ ਨੂੰ ਨਿਗਾਹਬਾਨ ਬਣਨ ਲਈ ਵੀ ਮਿਹਨਤ ਕਰਨੀ ਚਾਹੀਦੀ ਹੈ। (1 ਤਿਮੋ 3:1) ਪਰ ਮਸੀਹੀਆਂ ਨੂੰ ਕਿਸ ਇਰਾਦੇ ਨਾਲ ਅੱਗੇ ਵਧਣਾ ਚਾਹੀਦਾ ਹੈ? ਕੀ ਉਨ੍ਹਾਂ ਨੂੰ ਵੱਡਾ ਨਾਂ ਕਮਾਉਣ ਦੇ ਇਰਾਦੇ ਨਾਲ ਕੋਈ ਜ਼ਿੰਮੇਵਾਰੀ ਜਾਂ ਸੇਵਾ ਦਾ ਮੌਕਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
ਅੱਗੇ ਵਧਣ ਲਈ ਮਿਹਨਤ ਕਿਉਂ ਕਰੀਏ? (1 ਤਿਮੋ 3:1) ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਹੇਠਾਂ ਦਿੱਤੇ ਹਵਾਲਿਆਂ ਮੁਤਾਬਕ ਕਿਹੜੇ ਤਿੰਨ ਕਾਰਨਾਂ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ?