ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਸਾਡੀ ਮਿਹਨਤ ਨੂੰ ਕਦੇ ਨਹੀਂ ਭੁੱਲਦਾ
ਕਈ ਵਾਰ ਸਾਨੂੰ ਲੱਗਦਾ ਹੈ ਕਿ ਦੂਜਿਆਂ ਲਈ ਅਸੀਂ ਜੋ ਮਿਹਨਤ ਕਰਦੇ ਹਾਂ, ਉਨ੍ਹਾਂ ਨੂੰ ਉਸ ਦੀ ਕੋਈ ਕਦਰ ਨਹੀਂ ਤੇ ਉਹ ਛੇਤੀ ਸਭ ਕੁਝ ਭੁੱਲ ਵੀ ਜਾਂਦੇ ਹਨ। ਯਹੋਵਾਹ ਦੀ ਸੇਵਾ ਲਈ ਅਸੀਂ ਜੋ ਮਿਹਨਤ ਕਰਦੇ ਹਾਂ, ਕੀ ਉਸ ਬਾਰੇ ਵੀ ਤੁਹਾਨੂੰ ਇੱਦਾਂ ਹੀ ਲੱਗਦਾ? ਉਹ ਕਦਰ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਉਹ ਕਦੇ ਵੀ ਸਾਡੀ ਮਿਹਨਤ ਨੂੰ ਨਹੀਂ ਭੁੱਲਦਾ। ਚਾਹੇ ਖ਼ਰਾਬ ਸਿਹਤ ਕਰਕੇ ਅਸੀਂ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ, ਫਿਰ ਵੀ ਉਹ ਸਾਡਾ ਸਾਥ ਕਦੇ ਨਹੀਂ ਛੱਡਦਾ।—ਇਬ 6:10.
ਯਹੋਵਾਹ ਯਾਦ ਰੱਖਦਾ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਭਰਾ ਹਿਬਸ਼ਮਨ ਨੇ ਕਿਵੇਂ ਅਲੱਗ-ਅਲੱਗ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਵਿਚ ਮਿਹਨਤ ਕੀਤੀ?
-
ਪਤਨੀ ਦੀ ਮੌਤ ਤੋਂ ਬਾਅਦ ਅਤੇ ਸਿਆਣੀ ਉਮਰ ਵਿਚ ਜ਼ਿਆਦਾ ਕੁਝ ਨਾ ਕਰ ਪਾਉਣ ਦੇ ਬਾਵਜੂਦ ਭਰਾ ਹਿਬਸ਼ਮਨ ਨੂੰ ਯਹੋਵਾਹ ਨੇ ਕਿਵੇਂ ਯਾਦ ਰੱਖਿਆ?
-
ਪੂਰੇ ਸਮੇਂ ਦੀ ਸੇਵਾ ਕਰਨੀ ਭਰਾ ਹਿਬਸ਼ਮਨ ਦੀ ਜ਼ਿੰਦਗੀ ਵਿਚ ਇਕ ਬਰਕਤ ਕਿਵੇਂ ਸੀ?—ਕਹਾ 10:22