ਸਾਡੀ ਮਸੀਹੀ ਜ਼ਿੰਦਗੀ
“ਦਿੰਦੇ ਰਹੋ”
ਯਿਸੂ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਖੁੱਲ੍ਹ-ਦਿਲੀ ਨਾਲ ਦਿੰਦਾ ਹੈ, ਤਾਂ ਦੂਸਰੇ ਵੀ ਉਸ ਵੱਲ ਦੇਖ ਕੇ ਇਸੇ ਤਰ੍ਹਾਂ ਕਰਦੇ ਹਨ। (ਲੂਕਾ 6:38) ਜਦੋਂ ਤੁਸੀਂ ਹਮੇਸ਼ਾ ਦਿੰਦੇ ਰਹਿੰਦੇ ਹੋ, ਤਾਂ ਤੁਹਾਡੀ ਇਸ ਆਦਤ ਕਰਕੇ ਦੂਜੇ ਭੈਣਾਂ-ਭਰਾਵਾਂ ਨੂੰ ਵੀ ਦਿਆਲੂ ਬਣਨ ਅਤੇ ਖੁੱਲ੍ਹ-ਦਿਲੀ ਦਿਖਾਉਣ ਦੀ ਹੱਲਾਸ਼ੇਰੀ ਮਿਲਦੀ ਹੈ।
ਖ਼ੁਸ਼ੀ-ਖ਼ੁਸ਼ੀ ਦਾਨ ਕਰਨਾ ਸਾਡੀ ਭਗਤੀ ਦਾ ਹਿੱਸਾ ਹੈ। ਜਿਹੜੇ ਭੈਣ-ਭਰਾ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ ਅਤੇ ਦੂਜਿਆਂ ਦੀ ਮਦਦ ਕਰਦੇ, ਯਹੋਵਾਹ ਉਨ੍ਹਾਂ ਵੱਲ ਧਿਆਨ ਦਿੰਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ।—ਕਹਾ 19:17.
ਤੁਹਾਡੀ ਖੁੱਲ੍ਹ-ਦਿਲੀ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਤੁਹਾਡੇ ਵੱਲੋਂ ਦਿੱਤੇ ਦਾਨ ਨੂੰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕਿਵੇਂ ਵਰਤਿਆਂ ਜਾਂਦਾ ਹੈ?
ਸਾਨੂੰ ਹਮੇਸ਼ਾ ਦਾਨ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ, ਫਿਰ ਚਾਹੇ ਅਸੀਂ ਥੋੜ੍ਹਾ ਦੇਈਏ ਜਾਂ ਬਹੁਤਾ?—jw.org/pa ਉੱਤੇ “ਵਾਧੇ ਕਰਕੇ ਘਾਟਾ ਪੂਰਾ ਹੋਇਆ” ਨਾਂ ਦਾ ਲੇਖ ਵੀ ਦੇਖੋ।