Skip to content

Skip to table of contents

16-22 ਦਸੰਬਰ

ਜ਼ਬੂਰ 119:57-120

16-22 ਦਸੰਬਰ

ਗੀਤ 129 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਮੁਸ਼ਕਲਾਂ ਕਿੱਦਾਂ ਸਹੀਏ?

(10 ਮਿੰਟ)

ਪਰਮੇਸ਼ੁਰ ਦਾ ਬਚਨ ਪੜ੍ਹਦੇ ਰਹੋ ਅਤੇ ਇਸ ਦਾ ਅਧਿਐਨ ਕਰਦੇ ਰਹੋ (ਜ਼ਬੂ 119:61; w06 6/15 20 ਪੈਰਾ 2; w00 12/1 14 ਪੈਰਾ 3)

ਅਜ਼ਮਾਇਸ਼ਾਂ ਦੌਰਾਨ ਆਪਣੇ ਵਿਚ ਹੋਰ ਨਿਖਾਰ ਲਿਆਓ (ਜ਼ਬੂ 119:71; w06 9/1 14 ਪੈਰਾ 4)

ਦਿਲਾਸੇ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ (ਜ਼ਬੂ 119:76; w17.07 13 ਪੈਰੇ 3, 5)

ਖ਼ੁਦ ਨੂੰ ਪੁੱਛੋ, ‘ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਮੈਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦਿੱਤੀ ਹੈ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 119:96​—ਇਸ ਆਇਤ ਦਾ ਕੀ ਮਤਲਬ ਹੋ ਸਕਦਾ ਹੈ? (w06 9/1 14 ਪੈਰਾ 5)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਨੂੰ ਸਾਡੀ ਵੈੱਬਸਾਈਟ ਬਾਰੇ ਦੱਸੋ ਅਤੇ jw.org ਸੰਪਰਕ ਕਾਰਡ ਦਿਓ। (lmd ਪਾਠ 2 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਅਗਲੀ ਮੀਟਿੰਗ ਵਿਚ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿਓ। ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਚਲਾਓ ਅਤੇ ਚਰਚਾ ਕਰੋ। (lmd ਪਾਠ 8 ਨੁਕਤਾ 3)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਪ੍ਰਦਰਸ਼ਨ। ijwbq 157​—ਵਿਸ਼ਾ: ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ? (lmd ਪਾਠ 3 ਨੁਕਤਾ 3)

ਸਾਡੀ ਮਸੀਹੀ ਜ਼ਿੰਦਗੀ

ਗੀਤ 128

7. ਯਹੋਵਾਹ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ

(15 ਮਿੰਟ) ਚਰਚਾ।

ਧੀਰਜ ਰੱਖਣ ਦਾ ਮਤਲਬ ਹੈ ਕਿ ਮੁਸ਼ਕਲਾਂ ਸਹਿੰਦੇ ਵੇਲੇ ਅਸੀਂ ਹਾਰ ਨਾ ਮੰਨੀਏ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਆਪਣੀ ਨਿਹਚਾ ਪੱਕੀ ਰੱਖੀਏ, ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖੀਏ ਅਤੇ ਉਸ ਸਮੇਂ ਨੂੰ ਯਾਦ ਰੱਖੀਏ ਜਦੋਂ ਮੁਸ਼ਕਲਾਂ ਨਹੀਂ ਹੋਣਗੀਆਂ। ਜੇ ਸਾਡੇ ਵਿਚ ਧੀਰਜ ਹੈ, ਤਾਂ ਅਸੀਂ ਮੁਸ਼ਕਲਾਂ ਦੌਰਾਨ “ਪਿੱਛੇ ਹਟਣ ਵਾਲੇ” ਨਹੀਂ ਬਣਾਂਗੇ। (ਇਬ 10:36-39) ਨਾਲੇ ਯਹੋਵਾਹ ਵੀ ਸਾਡੀ ਮਦਦ ਕਰਨੀ ਚਾਹੁੰਦਾ ਹੈ ਤਾਂਕਿ ਅਸੀਂ ਧੀਰਜ ਰੱਖ ਸਕੀਏ।​—ਇਬ 13:6.

ਹਰੇਕ ਆਇਤ ਨਾਲ ਲਿਖੋ ਕਿ ਯਹੋਵਾਹ ਮੁਸ਼ਕਲਾਂ ਸਹਿਣ ਵਿਚ ਸਾਡੀ ਕਿੱਦਾਂ ਮਦਦ ਕਰਦਾ ਹੈ।

ਮੁਸ਼ਕਲਾਂ ਸਹਿਣ ਵਾਲਿਆਂ ਲਈ ਦਿਲੋਂ ਪ੍ਰਾਰਥਨਾ ਕਰੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • jw.org ਤੋਂ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕਿਵੇਂ ਜਾਣ ਸਕਦੇ ਹਾਂ ਜਿਹੜੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ?

  • ਮਾਪੇ ਆਪਣੇ ਬੱਚਿਆਂ ਨੂੰ ਦੂਜਿਆਂ ਲਈ ਪ੍ਰਾਰਥਨਾ ਕਰਨੀ ਕਿਵੇਂ ਸਿਖਾ ਸਕਦੇ ਹਨ? ਇੱਦਾਂ ਕਰਨ ਦੇ ਕਿਹੜੇ ਫ਼ਾਇਦੇ ਹਨ?

  • ਇਹ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਡੇ ਭੈਣਾਂ-ਭਰਾਵਾਂ ਦੀ ਧੀਰਜ ਰੱਖਣ ਵਿਚ ਮਦਦ ਕਰੇ?

  • ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਧੀਰਜ ਰੱਖਣ ਵਿਚ ਸਾਡੀ ਕਿੱਦਾਂ ਮਦਦ ਹੁੰਦੀ ਹੈ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 66 ਅਤੇ ਪ੍ਰਾਰਥਨਾ