Skip to content

Skip to table of contents

18-24 ਨਵੰਬਰ

ਜ਼ਬੂਰ 107-108

18-24 ਨਵੰਬਰ

ਗੀਤ 7 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ”

(10 ਮਿੰਟ)

ਜਿਸ ਤਰ੍ਹਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਾਬਲ ਤੋਂ ਛੁਡਾਇਆ ਸੀ, ਉਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਸ਼ੈਤਾਨ ਦੀ ਦੁਨੀਆਂ ਤੋਂ ਛੁਡਾਇਆ ਹੈ (ਜ਼ਬੂ 107:1, 2; ਕੁਲੁ 1:13, 14)

ਯਹੋਵਾਹ ਲਈ ਸ਼ੁਕਰਗੁਜ਼ਾਰੀ ਸਾਨੂੰ ਮੰਡਲੀ ਵਿਚ ਉਸ ਦੀ ਮਹਿਮਾ ਕਰਨ ਲਈ ਪ੍ਰੇਰਦੀ ਹੈ (ਜ਼ਬੂ 107:31, 32; w07 4/15 20 ਪੈਰਾ 2)

ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਸਾਡੇ ਦਿਲ ਵਿਚ ਉਸ ਲਈ ਸ਼ੁਕਰਗੁਜ਼ਾਰੀ ਵਧਦੀ ਹੈ (ਜ਼ਬੂ 107:43; w15 1/15 9 ਪੈਰਾ 4)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 108:9​—ਮੋਆਬ ਨੂੰ ਪਰਮੇਸ਼ੁਰ ਦੇ “ਹੱਥ-ਪੈਰ ਧੋਣ ਵਾਲਾ ਭਾਂਡਾ” ਕਿਉਂ ਕਿਹਾ ਗਿਆ ਸੀ? (it-2 420 ਪੈਰਾ 4)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। (lmd ਪਾਠ 1 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ ਉਸ ਨੂੰ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (lmd ਪਾਠ 9 ਨੁਕਤਾ 3)

6. ਭਾਸ਼ਣ

(5 ਮਿੰਟ) ijwyp 90​—ਵਿਸ਼ਾ: ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਤੋਂ ਕਿਵੇਂ ਬਚਾਂ? (th ਪਾਠ 14)

ਸਾਡੀ ਮਸੀਹੀ ਜ਼ਿੰਦਗੀ

ਗੀਤ 46

7. ਅਸੀਂ ਯਹੋਵਾਹ ਦਾ ਧੰਨਵਾਦ ਕਰਨ ਲਈ ਗੀਤ ਗਾਉਂਦੇ ਹਾਂ

(15 ਮਿੰਟ) ਚਰਚਾ।

ਇਜ਼ਰਾਈਲੀ ਲਾਲ ਸਮੁੰਦਰ ਕੋਲ ਡਰੇ ਹੋਏ ਖੜ੍ਹੇ ਸਨ। ਉਸ ਸਮੇਂ ਯਹੋਵਾਹ ਨੇ ਉਨ੍ਹਾਂ ਨੂੰ ਮਿਸਰੀਆਂ ਦੀ ਤਾਕਤਵਰ ਫ਼ੌਜ ਤੋਂ ਬਚਾਇਆ। ਇਸ ਲਈ ਉਨ੍ਹਾਂ ਨੇ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਗੀਤ ਗਾਇਆ। (ਕੂਚ 15:1-19) ਆਦਮੀਆਂ ਨੇ ਇਹ ਗੀਤ ਗਾਉਣਾ ਸ਼ੁਰੂ ਕੀਤਾ। (ਕੂਚ 15:21) ਯਿਸੂ ਅਤੇ ਪਹਿਲੀ ਸਦੀ ਦੇ ਮਸੀਹੀ ਵੀ ਪਰਮੇਸ਼ੁਰ ਲਈ ਗੀਤ ਗਾਉਂਦੇ ਸਨ। (ਮੱਤੀ 26:30; ਕੁਲੁ 3:16) ਅਸੀਂ ਵੀ ਸਭਾਵਾਂ, ਅਸੈਂਬਲੀਆਂ ਅਤੇ ਵੱਡੇ ਸੰਮੇਲਨਾਂ ਵਿਚ ਯਹੋਵਾਹ ਲਈ ਗੀਤ ਗਾ ਕੇ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਾਂ। ਮਿਸਾਲ ਲਈ, ਅਸੀਂ ਹੁਣੇ ਜਿਹੜਾ ਗੀਤ ਗਾਇਆ, “ਯਹੋਵਾਹ ਤੇਰਾ ਧੰਨਵਾਦ,” ਅਸੀਂ ਇਹ ਗੀਤ 1966 ਤੋਂ ਆਪਣੀਆਂ ਸਭਾਵਾਂ ਵਿਚ ਗਾਉਂਦੇ ਆ ਰਹੇ ਹਾਂ।

ਕੁਝ ਥਾਵਾਂ ʼਤੇ ਸ਼ਾਇਦ ਆਦਮੀ ਲੋਕਾਂ ਸਾਮ੍ਹਣੇ ਗੀਤ ਗਾਉਣ ਤੋਂ ਝਿਜਕਣ। ਕੁਝ ਅਜਿਹੇ ਵੀ ਹਨ ਜੋ ਇਸ ਲਈ ਗੀਤ ਨਹੀਂ ਗਾਉਂਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਵਾਜ਼ ਸੁਰੀਲੀ ਨਹੀਂ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਭਾਵਾਂ ਵਿਚ ਗੀਤ ਗਾਉਣਾ ਸਾਡੀ ਭਗਤੀ ਦਾ ਇਕ ਅਹਿਮ ਹਿੱਸਾ ਹੈ। ਯਹੋਵਾਹ ਦਾ ਸੰਗਠਨ ਬਹੁਤ ਮਿਹਨਤ ਨਾਲ ਗੀਤ ਤਿਆਰ ਕਰਦਾ ਹੈ ਅਤੇ ਸੋਚ-ਸਮਝ ਕੇ ਹਰ ਸਭਾ ਲਈ ਗੀਤ ਚੁਣਦਾ ਹੈ। ਅਸੀਂ ਤਾਂ ਬੱਸ ਸਾਰਿਆਂ ਨਾਲ ਮਿਲ ਕੇ ਗਾਉਣਾ ਹੈ ਅਤੇ ਆਪਣੇ ਪਿਤਾ ਯਹੋਵਾਹ ਲਈ ਆਪਣਾ ਪਿਆਰ ਤੇ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਹੈ।

ਸਾਡੇ ਇਤਿਹਾਸ ਦਾ ਸਫ਼ਰ​—ਗੀਤਾਂ ਦਾ ਤੋਹਫ਼ਾ, ਦੂਜੀ ਕਿਸ਼ਤ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • 1944 ਵਿਚ ਕਿਹੜੀ ਖ਼ਾਸ ਘਟਨਾ ਹੋਈ ਸੀ?

  • ਸਾਇਬੇਰੀਆ ਵਿਚ ਭੈਣਾਂ-ਭਰਾਵਾਂ ਨੇ ਕਿਵੇਂ ਦਿਖਾਇਆ ਕਿ ਉਹ ਰਾਜ ਦੇ ਗੀਤਾਂ ਦੀ ਕਦਰ ਕਰਦੇ ਹਨ?

  • ਯਹੋਵਾਹ ਦੇ ਗਵਾਹ ਕਿਉਂ ਮੰਨਦੇ ਹਨ ਕਿ ਉਨ੍ਹਾਂ ਲਈ ਰਾਜ ਦੇ ਗੀਤ ਗਾਉਣੇ ਬਹੁਤ ਜ਼ਰੂਰੀ ਹਨ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 55 ਅਤੇ ਪ੍ਰਾਰਥਨਾ