25 ਨਵੰਬਰ–1 ਦਸੰਬਰ
ਜ਼ਬੂਰ 109-112
ਗੀਤ 14 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਆਪਣੇ ਰਾਜੇ ਯਿਸੂ ਦਾ ਸਾਥ ਦਿਓ
(10 ਮਿੰਟ)
ਯਿਸੂ ਸਵਰਗ ਜਾਣ ਤੋਂ ਬਾਅਦ ਯਹੋਵਾਹ ਦੇ ਸੱਜੇ ਹੱਥ ਬੈਠ ਗਿਆ (ਜ਼ਬੂ 110:1; w06 9/1 13 ਪੈਰਾ 6)
1914 ਤੋਂ ਯਿਸੂ ਨੇ ਆਪਣੇ ਦੁਸ਼ਮਣਾਂ ʼਤੇ ਜਿੱਤ ਹਾਸਲ ਕਰਨੀ ਸ਼ੁਰੂ ਕੀਤੀ (ਜ਼ਬੂ 110:2; w00 4/1 18 ਪੈਰਾ 3)
ਜਦੋਂ ਅਸੀਂ ਆਪਣੇ ਹਾਲਾਤਾਂ ਮੁਤਾਬਕ ਵਧ-ਚੜ੍ਹ ਕੇ ਸੇਵਾ ਕਰਦੇ ਹਾਂ, ਤਾਂ ਅਸੀਂ ਯਿਸੂ ਦੀ ਹਕੂਮਤ ਦਾ ਸਾਥ ਦੇ ਰਹੇ ਹੁੰਦੇ ਹਾਂ (ਜ਼ਬੂ 110:3; be 76 ਪੈਰਾ 2)
ਖ਼ੁਦ ਨੂੰ ਪੁੱਛੋ, ‘ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣ ਲਈ ਮੈਂ ਕਿਹੜੇ ਟੀਚੇ ਰੱਖ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
ਜ਼ਬੂ 110:4—ਸਮਝਾਓ ਕਿ ਇਸ ਆਇਤ ਵਿਚ ਕਿਸ ਇਕਰਾਰ ਦੀ ਗੱਲ ਕੀਤੀ ਗਈ ਹੈ। (it-1 524 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 109:1-26 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਘਰ-ਘਰ ਪ੍ਰਚਾਰ। ਗੱਲਬਾਤ ਸ਼ੁਰੂ ਕਰਨ ਲਈ ਪਰਚਾ ਵਰਤੋ। (lmd ਪਾਠ 4 ਨੁਕਤਾ 3)
5. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(5 ਮਿੰਟ) ਪ੍ਰਦਰਸ਼ਨ। ijwfq 23—ਵਿਸ਼ਾ: ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਕਿਉਂ ਨਹੀਂ ਲੈਂਦੇ? (lmd ਪਾਠ 4 ਨੁਕਤਾ 4)
6. ਚੇਲੇ ਬਣਾਉਣੇ
ਗੀਤ 72
7. ਅਸੀਂ ਪਰਮੇਸ਼ੁਰ ਦੇ ਰਾਜ ਦਾ ਸਾਥ ਕਿਵੇਂ ਦੇ ਸਕਦੇ ਹਾਂ?
(15 ਮਿੰਟ) ਚਰਚਾ।
ਯਹੋਵਾਹ ਦਾ ਰਾਜ ਇਸ ਗੱਲ ਦਾ ਸਬੂਤ ਹੈ ਕਿ ਉਹੀ ਪੂਰੇ ਜਹਾਨ ਦਾ ਰਾਜਾ ਹੈ। (ਦਾਨੀ 2:44, 45) ਇਸ ਲਈ ਜਦੋਂ ਅਸੀਂ ਹਰ ਮਾਮਲੇ ਵਿਚ ਉਸ ਦੇ ਰਾਜ ਦਾ ਸਾਥ ਦਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਤੋਂ ਵਧੀਆ ਰਾਜਾ ਹੋਰ ਕੋਈ ਨਹੀਂ ਹੈ।
ਵਫ਼ਾਦਾਰੀ ਨਾਲ ‘ਸ਼ਾਂਤੀ ਦੇ ਰਾਜਕੁਮਾਰ’ ਦਾ ਸਮਰਥਨ ਕਰੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਅਸੀਂ ਪਰਮੇਸ਼ੁਰ ਦੇ ਰਾਜ ਦਾ ਸਾਥ ਕਿਵੇਂ ਦੇ ਸਕਦੇ ਹਾਂ?
ਅੱਗੇ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣ ਦੇ ਅਲੱਗ-ਅਲੱਗ ਤਰੀਕੇ ਦੱਸੇ ਗਏ ਹਨ। ਹਰ ਤਰੀਕੇ ਨਾਲ ਜੁੜੀ ਇਕ ਆਇਤ ਲਿਖੋ।
ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਾਂ।
ਅਸੀਂ ਪਰਮੇਸ਼ੁਰ ਦੇ ਠਹਿਰਾਏ ਨੈਤਿਕ ਮਿਆਰਾਂ ʼਤੇ ਚੱਲਦੇ ਹਾਂ।
ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਦੂਜਿਆਂ ਨੂੰ ਦੱਸਦੇ ਹਾਂ।
ਅਸੀਂ ਸਰਕਾਰ ਦੇ ਠਹਿਰਾਏ ਕਾਨੂੰਨਾਂ ਮੁਤਾਬਕ ਚੱਲਦੇ ਹਾਂ। ਪਰ ਜਦੋਂ ਕੋਈ ਕਾਨੂੰਨ ਪਰਮੇਸ਼ੁਰ ਦੇ ਹੁਕਮਾਂ ਖ਼ਿਲਾਫ਼ ਹੁੰਦਾ ਹੈ, ਤਾਂ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 8 ਪੈਰੇ 5-12